ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ ਸਫ਼ਲਤਾ ਪੂਰਵਕ ਬਰੈਂਪਟਨ ਵਿਖੇ ਹੋਈ ਸੰਪੰਨ

ਡਾ ਨਿਹਾਰਿਕਾ ਸ਼ਰਮਾ (ਭਾਰਤ), ਡਾ ਬਲਵਿੰਦਰ ਸਿੰਘ, ਡਾ ਨਬੀਲਾ ਰਹਿਮਾਨ (ਪਾਕਿਸਤਾਨ), ਡਾ ਆਤਮਜੀਤ ਸਿੰਘ (ਭਾਰਤ), ਡਾ ਡੀ ਪੀ ਸਿੰਘ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਸੰਬੰਧੀ ਖੋਜ ਪੱਤਰ ਪੜ੍ਹਿਆ ਅਤੇ ਹੋਰਨਾਂ ਨੇ ਪੰਜਾਬੀ ਭਾਸ਼ਾ ਦੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਚਾਰ ਤੇ ਪਸਾਰ ਕਰਨ ਸੰਬੰਧੀ ਵਿਸ਼ਿਆਂ ਤੇ ਆਪਣੇ ਪਰਚੇ ਪੜ੍ਹੇ। ਅਤੇ ਪਹੁੰਚੇ ਹੋਏ ਵਿਦਿਵਾਨਾਂ ਅਤੇ ਪੰਜਾਬੀ ਦੇ ਸ਼ੁਭ ਚਿੰਤਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ ਗਿਆ ਤਾਂ ਜੋ ਕਿ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੇ ਖ਼ਦਸ਼ਿਆਂ ਨਾਲ ਨਜਿੱਠਿਆ ਜਾ ਸਕੇ। ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਹੋਰ ਵਧੇਰੇ ਉਪਰਾਲੇ ਕਰਨੇ ਚਾਹੀਦੇ ਹਨ। ਇਸੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਨੋਜਵਾਨ ਪੀੜ੍ਹੀ ਲਈ ਵੀ ਰੱਖਿਆ ਗਿਆ।ਜਿਸ ਵਿੱਚ ਕੈਨੇਡਾ ਦੇ ਪ੍ਰਵਾਸੀ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਅਤੇ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਕੱਢਣ ਲਈ ਉਪਰਾਲੇ ਕਰਨਾ ਸਮੇਂ ਮੰਗ ਅਤੇ ਜ਼ਰੂਰਤ ਸਮਝਿਆ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਜੀਵਨ ਮਕਸਦ ਤੋਂ ਭਟਕ ਕੇ ਕੁਰਾਹੇ ਨਾ ਪੈ ਸਕਣ।

ਇਸ ਤੋਂ ਇਲਾਵਾ ਤਿੰਨੋਂ ਦਿਨ ਕਵੀ ਦਰਬਾਰ ਅਤੇ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਸ਼ਾਮਿਲ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਾਨਫਰੰਸ ਦੇ ਦੂਸਰੇ ਦਿਨ ਪੰਜਾਬੀ ਆਰਟ ਐਸੋਸੀਏਸ਼ਨ ਵੱਲੋਂ ਆਰ ਏ ਸੀ ਟਿਕਟ ਪੰਜਾਬੀ ਡਰਾਮਾ ਖੇਡਿਆ ਗਿਆ ਜਿਸ ਰਾਹੀਂ ਮਾਪਿਆਂ ਦਾ ਆਪਣੇ ਬੱਚਿਆਂ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਅਤੇ ਬੱਚਿਆਂ ਦਾ ਗ਼ਲਤ ਰਸਤੇ ਵੱਲ ਪੈ ਜਾਣਾ ਕਿਸ ਹੱਦ ਤੱਕ ਬੱਚਿਆਂ ਦੇ ਜੀਵਨ ਨੂੰ ਤਬਾਹ ਕਰ ਸਕਦਾ ਹੈ।ਇਸ ਨਾਟਕ ਦੀ ਮੁੱਖ ਪਾਤਰ ਨੇ ਆਪਣੇ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਪਸੀਜ ਦਿੱਤਾ ਅਤੇ ਸਾਰਿਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ।ਇਸ ਨਾਟਕ ਦੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਅਤੇ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਹੋਇਆ।


ਇਸ ਮੌਕੇ ਹਰਜੀ ਬਾਜਵਾ, ਸੋਹਣ ਸਿੰਘ ਪਰਮਾਰ, ਸ ਪ੍ਰਿਤਪਾਲ ਸਿੰਘ ਚੱਗੜ, ਸ ਪਰਮਜੀਤ ਸਿੰਘ ਬਿਰਦੀ, ਪ੍ਰੋ ਜੰਗੀਰ ਸਿੰਘ ਕਾਹਲੋਂ, ਮੇਜਰ ਨਾਗਰਾ, ਡਾ ਦਵਿੰਦਰ ਸਿੰਘ ਲੱਧੜ, ਹਰਦਿਆਲ ਸਿੰਘ ਝੀਤਾ, ਪੂਰਨ ਸਿੰਘ ਪਾਂਧੀ, ਕਿਰਨ ਸੰਧੂ, ਮਹਿਮੂਦ ਚੋਧਰੀ, ਸੋਹਣ ਸਿੰਘ ਗੈਦੂ ਹੈਦਰਾਬਾਦ, ਸੁੰਦਰ ਪਾਲ ਰਾਜਾਸਾਂਸੀ, ਮੀਨੂ ਕਾਹਲੋਂ, ਮੈਡਮ ਗੋਸਲ, ਸੁਜਾਨ ਸਿੰਘ ਸੁਜਾਨ, ਸੁਖਵੀਰ ਸਿੰਘ, ਜਸਪਾਲ ਸਿੰਘ ਕਾਹਲੋਂ, ਸੁਖਿੰਦਰ, ਰੋਬਨਦੀਪ ਕੌਰ ਸੈਣੀ, ਸੁਖਦੇਵ ਸਿੰਘ ਝੰਡ, ਸਤੀਸ਼ ਗੁਲਾਟੀ, ਹਰਜੀਤ ਬਾਜਵਾ ਅਤੇ ਸਾਹਿਤਕ ਸੰਸਥਾਵਾਂ ਵਿੱਚੋਂ ਪੰਜਾਬੀ ਸਾਹਿਤ ਸਭਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਓ ਐਫ ਸੀ, ਆਰ ਐਸ ਐੱਫ ਓ, ਪੰਜਾਬ ਪੈਵੀਲੀਅਨ, ਕਲਮਾਂ ਦਾ ਕਾਫ਼ਲਾ ਅਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ।ਇਸ ਮੌਕੇ ਵੱਖ ਵੱਖ ਮੀਡੀਆ ਅਦਾਰਿਆਂ ਵਿੱਚੋਂ ਪ੍ਰਾਇਮ ਏਸ਼ੀਆ ਟੀ ਵੀ, ਪੰਜਾਬ ਮੇਲ ਯੂ ਐਸ ਏ, ਜਸ ਟੀ ਵੀ, ਆਈ ਸੀ ਏ ਟੀ ਵੀ, ਓਮਨੀ ਟੀ ਵੀ, ਅਜੀਤ ਅਖ਼ਬਾਰ, ਪ੍ਰਵਾਸੀ ਮੀਡੀਆ ਗਰੁੱਪ ਵੱਲੋਂ ਕਾਨਫਰੰਸ ਦਾ ਸਿੱਧਾ ਪ੍ਰਸਾਰਣ ਅਤੇ ਕਵਰੇਜ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਅਖ਼ੀਰ ਵਿੱਚ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਕਾਨਫਰੰਸ ਵਿੱਚ ਸ਼ਾਮਿਲ ਹੋਣ ਅਤੇ ਸੰਪੂਰਨ ਸਹਿਯੋਗ ਦੇਣ ਲਈ ਸਮੁੱਚੀ ਟੀਮ ਅਤੇ ਹਾਜ਼ਰੀਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ 20, 21, 22 ਜੂਨ 2025 ਵਿੱਚ ਅਗਲੀ ਕਾਨਫਰੰਸ ਕਰਵਾਉਣ ਲਈ ਤਾਰੀਖਾਂ ਦੀ ਘੋਸ਼ਣਾ ਵੀ ਕੀਤੀ।

Leave a Reply

Your email address will not be published. Required fields are marked *