ਵਿਸ਼ਵ  ਪੰਜਾਬੀ ਸਭਾ ਕੈਨੇਡਾ

VISHAV PUNJABI SABHA CANADA

Previous slide
Next slide

ਜਾਣ-ਪਛਾਣ

ਡਾ. ਦਲਬੀਰ ਸਿੰਘ ਕਥੂਰੀਆ ਵਿਸ਼ਵ ਪੰਜਾਬੀ ਸਭਾ ਕੈਨੇਡਾ (ਰਜਿ:) ਦੇ ਚੇਅਰਮੈਨ ਦੇ ਨਾਲ-ਨਾਲ ਇੱਕ ਪ੍ਰਸਿੱਧ ਕੈਨੇਡੀਅਨ ਬਿਜਨੈਸਮੈਨ ਹਨ। ਜਿਹੜੇ ਪੰਜਾਬੀ ਮਾਂ-ਬੋਲੀ ਦੇ ਮੁਦਈ ਹਨ।ਉਨ੍ਹਾਂ ਦਾ ਜਨਮ 2 ਜਨਵਰੀ 1960 ਵਿੱਚ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਰਦਾਰ ਸੁਬੇਗ ਸਿੰਘ ਕਥੂਰੀਆ ਜੀ ਦੇ ਗ੍ਰਹਿ ਜੰਡਿਆਲਾ ਗੁਰੂ (ਅੰਮ੍ਰਿਤਸਰ) ਵਿਖੇ ਹੋਇਆ। ਜਿੱਥੇ ਡਾ ਸਾਹਿਬ ਨੇ ਸਕੂਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਹੈ। ਉੱਥੇ ਹੀ ਉਨ੍ਹਾਂ ਨੂੰ ਪੀ.ਐੱਚ.ਡੀ. (ਡਾਕਟਰੇਟ) ਦੀ ਡਿਗਰੀ ਯੂ.ਐੱਸ.ਏ. ਯੂਨੀਵਰਸਿਟੀ ਨੇ ਆਨਰ ਕੀਤੀ ਹੈ। ਜਿਨ੍ਹਾਂ ਨੇ ਬਰੈਂਪਟਨ ਵਿਖੇ ‘ਵਿਲੇਜ਼ ਆਫ਼ ਇੰਡੀਆ’ ਰੈਸਟੋਰੈਂਟ ਦੇ ਨਾਲ-ਨਾਲ “ਕੈਸ਼ ਐਂਡ ਕੈਰੀ” (ਹੋਲ ਸੇਲ ਐਂਡ ਰੀਟੇਲ) ਸੇਂਟਰ ਕੈਨੇਡਾ ਦੀਆਂ ਚਾਰ ਸਟੇਟਾਂ ਵਿੱਚੋਂ ਸਟੇਟ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਸ਼ਹਿਰ, ਮੈਨੀਟੋਬਾ ਸਟੇਟ ਵਿੱਚ ਵਿੰਨੀਪੈੱਗ, ਐਲਬਰਟਾ ਸਟੇਟ ਦੇ ਕੈਲਗਰੀ ਸ਼ਹਿਰ ਅਤੇ ਓਟਾਂਰੀਓ ਦੇ ਬਰੈਂਪਟਨ ਸ਼ਹਿਰ ਵਿੱਚ ਸਥਾਪਿਤ ਕੀਤੇ ਹਨ।ਡਾ ਦਲਬੀਰ ਸਿੰਘ ਕਥੂਰੀਆ ਜੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਸ਼ਿੱਦਤ ਨਾਲ ਪਿਆਰ ਕਰਦੇ ਹਨ ਤਾਂ ਹੀ ਉਹ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਪੰਜ ਕਾਨਫਰੰਸਾਂ ਆਪਣੀ ਪ੍ਰਧਾਨਗੀ ਹੇਠ ਕਰਵਾ ਚੁੱਕੇ ਹਨ।ਜਿਨ੍ਹਾਂ ਵਿੱਚੋਂ ਚਾਰ ਕਾਨਫਰੰਸਾਂ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਇੱਕ ਕਾਨਫਰੰਸ ਓਟਾਂਰੀਓ ਫਰੈਂਡਜ ਕਲੱਬ ਸ਼ਾਮਿਲ ਹਨ।ਉਹ ਪੰਜਾਬੀ ਬਿਜ਼ਨੇਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੱਬਪਾ) ਸੰਸਥਾ ਦੇ ਫਾਊਂਡਰ ਮੈਂਬਰ ਅਤੇ ਪ੍ਰਧਾਨ ਵੀ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਸੰਪਾਦਕੀ ਹੇਠਾਂ ਦੋ ਪੁਸਤਕਾਂ (1. ਪੰਜਾਬੀ ਭਾਸ਼ਾ ਅਤੇ ਸੱਭਿਆਚਾਰ, 2. ਪੰਜਾਬੀ ਭਾਸ਼ਾ ਅਤੇ ਵਿਰਸਾ, 3. ਪੰਜਾਬੀ ਬੋਲੀ ਅਤੇ ਵਿਰਸਾ 4. ਆਓ ਸਕੂਲ ਚੱਲੀਏ (ਬਾਲ ਕਵਿਤਾਵਾਂ) ਪੁਸਤਕਾਂ ਸੰਪਾਦਿਤ ਕਰ ਚੁੱਕੇ ਹਨ ਅਤੇ ਦੋ ਬਾਲ ਪੁਸਤਕਾਂ (ਬਾਲ ਗੀਤ/ਕਵਿਤਾ, ਬਾਲ ਕਹਾਣੀਆਂ) ਛਪਾਈ ਅਧੀਨ ਹਨ ।

ਡਾ ਦਲਬੀਰ ਸਿੰਘ ਕਥੂਰੀਆ ਜੀ ਸਾਹਿਤ ਦੇ ਨਾਲ-ਨਾਲ ਰੰਗਮੰਚ, ਰੇਡੀਓ ਅਤੇ ਟੀ.ਵੀ. ਆਦਿ ਨਾਲ ਜੁੜੇ ਰਹੇ ਹਨ।
ਉਨ੍ਹਾਂ ਦਾ ਇੱਕੋ ਇੱਕ ਨਾਅਰਾ ਹੈ ਕਿ “ਬਚਾਓ ਅਤੇ ਸੰਭਾਲੋ: ਮਾਂ-ਬੋਲੀ ਪੰਜਾਬੀ ਸਾਡੀ ਸ਼ਾਨ ਤੇ ਪਛਾਣ” । 

ਜਿੱਥੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ ਅਤੇ 2 ਕਾਨਫਰੰਸਾਂ ਦੁਬਈ 2023 , ਪਾਕਿਸਤਾਨ ਲਾਹੌਰ 2024 (ਕੈਨੇਡਾ ਤੇ ਅਮਰੀਕਾ) ਆਦਿ ਕਰਵਾਈਆਂ ਜਾਣਗੀਆਂ। 

ਇਹਨਾਂ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਪੰਜ ਰੋਜ਼ਾ ਜਾਗਰੂਕਤਾ ਬੱਸ ਰੈਲੀ (23-27 ਸਤੰਬਰ 2023) ਕੱਢੀ ਗਈ ਜੋਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਹੋ ਕੇ ਗੁਜ਼ਰੀ। ਡਾ ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀੇ ਵਿੱਚ ਆਉਣ ਵਾਲੇ ਸਮੇਂ ਵਿੱਚ 16,17,18 ਅਗਸਤ 2024 ਨੂੰ ਤੀਸਰੀ ਕਾਂਨਫਰੰਸ ਬਰੈਂਪਟਨ ਵਿੱਚ ਹੋਵੇਗੀ

Purpose/ਉਦੇਸ਼

1. ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨਾ।
2. ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਪਸਾਰ ਕਰਨਾ
3. ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨਾ।
4. ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ ਅਤੇ ਬਾਲ ਸਾਹਿਤ ਵੰਡਣਾ।
5. ਚੰਗੇ ਸਾਹਿਤ ਅਤੇ ਸਾਹਿਤਕਾਰਾਂ ਨੂੰ ਸਨਮਾਨ ਦੇਣਾ
6. ਬੱਚਿਆਂ ਅੰਦਰ ਸਹਿ ਵਿਦਿਅਕ ਕਲਾਵਾਂ ਅਤੇ ਹੁਨਰ ਵਿਕਸਿਤ ਕਰਨਾ । ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਮਦਦ ਕਰਨਾ
7. ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਿਆ ਅਤੇ ਸਿਹਤ ਲਈ ਜਾਗਰੂਕਤਾ ਕੈਂਪ ਲਗਵਾਉਣਾ।
8. ਲੋੜਵੰਦਾਂ ਦੀ ਮਦਦ ਕਰਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਲਈ ਕਾਰਜ ਕਰਨਾ।
ਲੋੜਵੰਦ ਲੜਕੀਆਂ ਦੀ ਪੜ੍ਹਾਈ, ਹੁਨਰ ਅਤੇ ਵਿਆਹ ਲਈ ਮਦਦ ਕਰਨਾ
9. ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ, ਕਾਨਫਰੰਸ ਆਯੋਜਿਤ ਕਰਨਾ। ਇੱਕ ਚੰਗਾ ਸਾਂਝਾ ਮੰਚ ਪ੍ਰਦਾਨ ਕਰਨਾ ।
10. ਘਰਾਂ, ਸਕੂਲਾਂ, ਯੂਨੀਵਰਸਿਟੀਆਂ ਅਤੇ ਦੇਸ਼ ਵਿਦੇਸ਼ ਵਿੱਚ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਕਾਰਜ ਕਰਨਾ

Team Members/ਟੀਮ ਮੈਂਬਰ

ਲੈਕਚਰਾਰ ਬਲਬੀਰ ਕੌਰ ਰਾਏਕੋਟੀ ਕੌਮੀ ਪ੍ਰਧਾਨ (ਭਾਰਤ)
ਲੈਕਚਰਾਰ ਬਲਬੀਰ ਕੌਰ ਰਾਏਕੋਟੀ ਕੌਮੀ ਪ੍ਰਧਾਨ (ਭਾਰਤ)
ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਸਰਪ੍ਰਸਤ 
ਸ ਇੰਦਰਜੀਤ ਸਿੰਘ ਬੱਲ ਸਰਪ੍ਰਸਤ
ਪ੍ਰੋ ਗੁਰਭਜਨ ਸਿੰਘ ਗਿੱਲ ਸਰਪ੍ਰਸਤ

Post/Blog

Videos

Upcoming Events

ਸਾਹਿਤਕ ਸਰਗਰਮੀਆਂ/ Literary activities

ਸਕੂਲੀ ਵਿਦਿਆਰਥੀਆਂ ਦੇ ਸਮਾਗਮ/School 'Students activities

ਸਮਾਜ ਸੇਵੀ ਕੰਮ ਕਾਜ / Social Work

Blog Social Work

ਅਟਾਰੀ ਫਿਰੋਜ਼ਪੁਰ (05 ਅਗਸਤ 2024 ) ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਦੀ ਰਹਿਨੁਮਾਈ ਅਤੇ ਭਾਰਤ ਦੇ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਦੀ ਅਗਵਾਈ ਹੇਠ ਅੱਜ ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਚਮੜੀ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਅਟਾਰੀ ਫਿਰੋਜ਼ਪੁਰ ਵਿਖੇ ਲਗਾਇਆ ਗਿਆ।

ਅਟਾਰੀ ਫਿਰੋਜ਼ਪੁਰ (05 ਅਗਸਤ 2024 ) ਵਿਸ਼ਵ ਪੰਜਾਬੀ ਸਭਾ ਕੈਨੇਡਾ...

Read More
Blog Social Work

ਕੰਢੀ ਇਲਾਕੇ ਗੱਟੀ ਰਾਜੋ ਕੇ ਵਿੱਚ ਚਮੜੀ ਦੇ ਰੋਗਾਂ ਲਈ ਲਗਾਇਆ ਮੁਫ਼ਤ ਮੈਡੀਕਲ ਕੈਂਪ

ਮਿਤੀ 12 ਜੁਲਾਈ 2024 (ਰਿਪੋਰਟ-ਸਾਹਿਬਾ ਜੀਟਨ ਕੌਰ ਬਾਂਸਲ) ਵਿਸ਼ਵ ਪੰਜਾਬੀ...

Read More
Blog Social Work

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਵ: ਧਰਮ ਸਿੰਘ ਕਥੂਰੀਆ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਵ: ਧਰਮ ਸਿੰਘ ਕਥੂਰੀਆ ਜੀ...

Read More
Blog Social Work

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਫਗਵਾੜਾ ਦੇ ਪਿੰਡ ਪਲਾਹੀ ਵਿਖੇ ਦੂਜਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਫਗਵਾੜਾ ਦੇ ਪਿੰਡ ਪਲਾਹੀ ਵਿਖੇ...

Read More