About Us

ਜਾਣ-ਪਛਾਣ

ਡਾ. ਦਲਬੀਰ ਸਿੰਘ ਕਥੂਰੀਆ ਵਿਸ਼ਵ ਪੰਜਾਬੀ ਸਭਾ ਕੈਨੇਡਾ (ਰਜਿ:) ਦੇ ਚੇਅਰਮੈਨ ਦੇ ਨਾਲ-ਨਾਲ ਇੱਕ ਪ੍ਰਸਿੱਧ ਕੈਨੇਡੀਅਨ ਬਿਜਨੈਸਮੈਨ ਹਨ। ਜਿਹੜੇ ਪੰਜਾਬੀ ਮਾਂ-ਬੋਲੀ ਦੇ ਮੁਦਈ ਹਨ।ਉਨ੍ਹਾਂ ਦਾ ਜਨਮ 2 ਜਨਵਰੀ 1960 ਵਿੱਚ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਰਦਾਰ ਸੁਬੇਗ ਸਿੰਘ ਕਥੂਰੀਆ ਜੀ ਦੇ ਗ੍ਰਹਿ ਜੰਡਿਆਲਾ ਗੁਰੂ (ਅੰਮ੍ਰਿਤਸਰ) ਵਿਖੇ ਹੋਇਆ। ਜਿੱਥੇ ਡਾ ਸਾਹਿਬ ਨੇ ਸਕੂਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਹੈ। ਉੱਥੇ ਹੀ ਉਨ੍ਹਾਂ ਨੂੰ ਪੀ.ਐੱਚ.ਡੀ. (ਡਾਕਟਰੇਟ) ਦੀ ਡਿਗਰੀ ਯੂ.ਐੱਸ.ਏ. ਯੂਨੀਵਰਸਿਟੀ ਨੇ ਆਨਰ ਕੀਤੀ ਹੈ। ਜਿਨ੍ਹਾਂ ਨੇ ਬਰੈਂਪਟਨ ਵਿਖੇ ‘ਵਿਲੇਜ਼ ਆਫ਼ ਇੰਡੀਆ’ ਰੈਸਟੋਰੈਂਟ ਦੇ ਨਾਲ-ਨਾਲ “ਕੈਸ਼ ਐਂਡ ਕੈਰੀ” (ਹੋਲ ਸੇਲ ਐਂਡ ਰੀਟੇਲ) ਸੇਂਟਰ ਕੈਨੇਡਾ ਦੀਆਂ ਚਾਰ ਸਟੇਟਾਂ ਵਿੱਚੋਂ ਸਟੇਟ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਸ਼ਹਿਰ, ਮੈਨੀਟੋਬਾ ਸਟੇਟ ਵਿੱਚ ਵਿੰਨੀਪੈੱਗ, ਐਲਬਰਟਾ ਸਟੇਟ ਦੇ ਕੈਲਗਰੀ ਸ਼ਹਿਰ ਅਤੇ ਓਟਾਂਰੀਓ ਦੇ ਬਰੈਂਪਟਨ ਸ਼ਹਿਰ ਵਿੱਚ ਸਥਾਪਿਤ ਕੀਤੇ ਹਨ।ਡਾ ਦਲਬੀਰ ਸਿੰਘ ਕਥੂਰੀਆ ਜੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਸ਼ਿੱਦਤ ਨਾਲ ਪਿਆਰ ਕਰਦੇ ਹਨ ਤਾਂ ਹੀ ਉਹ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਪੰਜ ਕਾਨਫਰੰਸਾਂ ਆਪਣੀ ਪ੍ਰਧਾਨਗੀ ਹੇਠ ਕਰਵਾ ਚੁੱਕੇ ਹਨ।ਜਿਨ੍ਹਾਂ ਵਿੱਚੋਂ ਚਾਰ ਕਾਨਫਰੰਸਾਂ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਇੱਕ ਕਾਨਫਰੰਸ ਓਟਾਂਰੀਓ ਫਰੈਂਡਜ ਕਲੱਬ ਸ਼ਾਮਿਲ ਹਨ।ਉਹ ਪੰਜਾਬੀ ਬਿਜ਼ਨੇਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੱਬਪਾ) ਸੰਸਥਾ ਦੇ ਫਾਊਂਡਰ ਮੈਂਬਰ ਅਤੇ ਪ੍ਰਧਾਨ ਵੀ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਸੰਪਾਦਕੀ ਹੇਠਾਂ ਦੋ ਪੁਸਤਕਾਂ 1. ਪੰਜਾਬੀ ਭਾਸ਼ਾ ਅਤੇ ਸੱਭਿਆਚਾਰ, 2. ਪੰਜਾਬੀ ਭਾਸ਼ਾ ਅਤੇ ਵਿਰਸਾ, 3. ਪੰਜਾਬੀ ਬੋਲੀ ਅਤੇ ਵਿਰਸਾ 4. ਆਓ ਸਕੂਲ ਚੱਲੀਏ (ਬਾਲ ਕਵਿਤਾਵਾਂ) ਪੁਸਤਕਾਂ ਸੰਪਾਦਿਤ ਕਰ ਚੁੱਕੇ ਹਨ ਅਤੇ ਦੋ ਬਾਲ ਪੁਸਤਕਾਂ (ਬਾਲ ਗੀਤ/ਕਵਿਤਾ, ਬਾਲ ਕਹਾਣੀਆਂ) ਛਪਾਈ ਅਧੀਨ ਹਨ । ਡਾ ਦਲਬੀਰ ਸਿੰਘ ਕਥੂਰੀਆ ਜੀ ਸਾਹਿਤ ਦੇ ਨਾਲ-ਨਾਲ ਰੰਗਮੰਚ, ਰੇਡੀਓ ਅਤੇ ਟੀ.ਵੀ. ਆਦਿ ਨਾਲ ਜੁੜੇ ਰਹੇ ਹਨ। ਉਨ੍ਹਾਂ ਦਾ ਇੱਕੋ ਇੱਕ ਨਾਅਰਾ ਹੈ ਕਿ "ਬਚਾਓ ਅਤੇ ਸੰਭਾਲੋ: ਮਾਂ-ਬੋਲੀ ਪੰਜਾਬੀ ਸਾਡੀ ਸ਼ਾਨ ਤੇ ਪਛਾਣ" ।  ਜਿੱਥੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ ਅਤੇ 2 ਕਾਨਫਰੰਸਾਂ ਦੁਬਈ 2023 , ਪਾਕਿਸਤਾਨ ਲਾਹੌਰ 2024 (ਕੈਨੇਡਾ ਤੇ ਅਮਰੀਕਾ) ਆਦਿ ਕਰਵਾਈਆਂ ਜਾਣਗੀਆਂ।  ਇਹਨਾਂ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਪੰਜ ਰੋਜ਼ਾ ਜਾਗਰੂਕਤਾ ਬੱਸ ਰੈਲੀ (23-27 ਸਤੰਬਰ 2023) ਕੱਢੀ ਗਈ ਜੋਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਹੋ ਕੇ ਗੁਜ਼ਰੀ। ਡਾ ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀੇ ਵਿੱਚ ਆਉਣ ਵਾਲੇ ਸਮੇਂ ਵਿੱਚ 16,17,18 ਅਗਸਤ 2024 ਨੂੰ ਤੀਸਰੀ ਕਾਂਨਫਰੰਸ ਬਰੈਂਪਟਨ ਵਿੱਚ ਹੋਵੇਗੀ