ਅਟਾਰੀ ਫਿਰੋਜ਼ਪੁਰ (05 ਅਗਸਤ 2024 ) ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਦੀ ਰਹਿਨੁਮਾਈ ਅਤੇ ਭਾਰਤ ਦੇ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਦੀ ਅਗਵਾਈ ਹੇਠ ਅੱਜ ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਚਮੜੀ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਅਟਾਰੀ ਫਿਰੋਜ਼ਪੁਰ ਵਿਖੇ ਲਗਾਇਆ ਗਿਆ।



ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਸ. ਬਲਵਿੰਦਰ ਸਿੰਘ ਭੱਠਲ, ਡਾ ਸਤਿੰਦਰ ਸਿੰਘ ਪ੍ਰਿੰਸੀਪਲ ਸ. ਸ.ਸ. ਸਕੂਲ ਗੱਟੀ ਰਾਜੋ ਕੇ, ਅਟਾਰੀ ਸਕੂਲ ਦੇ ਪ੍ਰਿੰਸੀਪਲ ਕੋਮਲ ਅਰੋੜਾ ਅਤੇ ਸਕੂਲ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਇਸ ਕੈਂਪ ਵਿੱਚ ਚਮੜੀ ਦੇ ਮਾਹਿਰ ਡਾਕਟਰ. ਜੀ. ਐੱਸ ਢਿੱਲੋਂ, ਸਾਬਕਾ ਮੈਡੀਕਲ ਕਮਿਸ਼ਨਰ, ਡਾ. ਅਲਕਾ ਐਮ. ਡੀ. ਸਪੈਸ਼ਲ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਦੀ ਟੀਮ ਵਿਚ ਕਰਨਜੋਤ ਸਿੰਘ, ਦੀਪਕ ਕੁਮਾਰ ਸਿੰਘ, ਰੀਆ ਬਾਂਸਲ, ਨੈਨਸੀ ਚੌਹਾਨ ਅਤੇ ਰਿਟਾ. ਹੈਲਥ ਸੁਪਰਵਾਈਜਰ ਆਦਿ ਨੇ ਆਪਣੀਆਂ ਸੇਵਾਵਾਂ ਦੇ ਕੇ 250 ਤੋਂ ਵੱਧ ਲੋੜਵੰਦ ਮਰੀਜ਼ਾਂ ਅਤੇ ਸਕੂਲ ਦੇ ਵਿਦਿਆਰਥੀਆਂ ਦਾ ਮੁਆਇਨਾ ਕੀਤਾ।



ਚਮੜੀ ਨਾਲ ਸਬੰਧਿਤ ਰੋਗਾਂ ਦੇ ਇਲਾਜ ਲਈ ਮੁਫ਼ਤ ਦਵਾਈਆਂ ਵੰਡੀਆਂ ਗਈਆਂ।ਇਸ ਕੈਂਪ ਦੌਰਾਨ ਭਾਰਤੀ ਚੈਪਟਰ ਦੇ ਸੀਨੀਅਰ. ਮੀਤ ਪ੍ਰਧਾਨ ਸ. ਸੋਹਣ ਸਿੰਘ ਗੈਦੂ ਹੈਦਰਾਬਾਦ, ਸ਼੍ਰੀ ਧਰਮਪਾਲ ਬਾਂਸਲ ਚੇਅਰਮੈਨ ਅਤੇ ਸ਼੍ਰੀ ਅਸ਼ੋਕ ਬਾਂਸਲ ਸੈਕਟਰੀ ਰੈਡ ਕਰਾਸ ਫਿਰੋਜ਼ਪੁਰ ਅਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ।ਇਸ ਕੈਂਪ ਦੌਰਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਲੋੜਵੰਦ ਲੋਕਾਂ ਨੂੰ 40 ਹਜ਼ਾਰ ਰੁਪਏ ਦੀ ਮੁਫ਼ਤ ਦਵਾਈ ਵੰਡ ਕੇ ਸੇਵਾ ਕੀਤੀ ਹੈ।ਇਸ ਉਪਰਾਲੇ ਦੀ ਸਾਰਿਆਂ ਨੇ ਸ਼ਲਾਘਾ ਕਰਦਿਆਂ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਕੋਮਲ ਅਰੋੜਾ ਜੀ ਅਤੇ ਪ੍ਰਿੰਸੀਪਲ ਸ ਸਤਿੰਦਰ ਸਿੰਘ ਜੀ ਨੇ ਡਾਕਟਰਾਂ ਦੀ ਟੀਮ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਟੀਮ ਨੂੰ ਡਾਇਰੀ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ।

