ਨਸ਼ਿਆਂ ਵਿਰੋਧੀ ਬਲਾਕ ਪੱਧਰੀ ਪੇਟਿੰਗ, ਕਵਿਤਾ ਤੇ ਗੀਤ ਮੁਕਾਬਲੇ ਕਰਵਾਏ।

ਰਾਏਕੋਟ, 31 ਜੁਲਾਈ ਨਸ਼ੇ ਦੀ ਅਲਾਮਤ ਨੂੰ ਜੜੋਂ ਖ਼ਤਮ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਇਸ ਤਹਿਤ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ ਅਤੇ ਬਲਬੀਰ ਕੌਰ ਰਾਏਕੋਟੀ ਦੀ ਅਗਵਾਈ ਹੇਠ ਬਲਾਕ ਦਫ਼ਤਰ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਸਲੋਗਨ, ਕਵਿਤਾ, ਗੀਤ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏੇ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਸਹਿਤ ਸਭਾ ਦੇ ਆਗੂ ਜਗਦੇਵ ਸਿੰਘ ਕਲਸੀ ਤੇ ਲੈਕਚਰਾਰ ਲਿਵਲੀਨ ਕੌਰ ਪਹੁੰਚੇ।

ਇਹਨਾਂ ਹੋਏ ਮੁਕਾਬਲਿਆਂ ‘ਚ ਕਵਿਤਾ ਅਤੇ ਗੀਤ ਮੁਕਾਬਲੇ ਚੋਂ ਸੈਂਟਰ ਰਾਏਕੋਟ ਦੀ ਵਿਦਿਆਰਥਣ ਅਨੁਰੀਤ ਕੌਰ ਬੰਗੜ ਪਹਿਲੇ ਸਥਾਨ ਤੇ ਸੈਂਟਰ ਮਾਣੂੰਕੇ ਦੀ ਜਸਪ੍ਰੀਤ ਕੌਰ ਨੇ ਦੂਸਰਾ ਸਥਾਨ ਤੇ ਸੈਂਟਰ ਤਲਵੰਡੀ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਲੋਗਨ ਮੁਕਾਬਲੇ’ ਚ ਸੈਂਟਰ ਰਾਏਕੋਟ ਦੇ ਵਿਦਿਆਰਥੀ ਗੌਰਵ ਕੁਮਾਰ ਨੇ ਪਹਿਲਾ, ਸੈਂਟਰ ਬੱਸੀਆਂ ਦੇ ਵਿਦਿਆਰਥੀ ਸ਼ੀਤਲ ਨੇ ਦੂਸਰਾ ਤੇ ਸੈਂਟਰ ਤਲਵੰਡੀ ਰਾਏ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਪੇਟਿੰਗ ਮੁਕਾਬਲੇ ਚੋਂ ਸੈਂਟਰ ਰਾਏਕੋਟ ਦੀ ਵਿਦਿਆਰਥਣ ਮੰਨਤਪ੍ਰੀਤ ਕੌਰ ਨੇ ਪਹਿਲਾ, ਸੈਂਟਰ ਸਹਿਬਾਜਪੁਰਾ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਦੂਸਰਾ ਤੇ ਸੈਂਟਰ ਬੱਸੀਆਂ ਦੀ ਵਿਦਿਆਰਥਣ ਕਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਤੇ ਇਹਨਾਂ ਜੇਤੂਆਂ ਤੋਂ ਇਲਾਵਾ ਹੋਰਨਾਂ ਪੜਾਈ ਤੇ ਖੇਡਾਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਬਲਾਕ ਪੱਧਰ ਤੇ ਪ੍ਰਸੰਸ਼ਾ ਪੱਤਰ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਵਿਸ਼ਵ ਪੰਜਾਬੀ ਸਭਾ ਦੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਤੇ ਲੈਕਚਰਾਰ ਲਿਵਲੀਨ ਕੌਰ ਨੇ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੀ ਜ਼ਿੰਦਗੀ ਦਾ ਮਕਸਦ ਹੀ ਭੁੱਲ ਜਾਂਦਾ ਹੈ ਇਸ ਲਈ ਆਉ ਪ੍ਰਣ ਕਰੀਏ ਕੇ ਅਸੀਂ ਸਾਰੀ ਉਮਰ ਕਿਸੇ ਵੀ ਨਸ਼ੇ ਨੂੰ ਹੱਥ ਨਹੀ ਲਗਾਵਾਂਗੇ। ਬੀਪੀਈਓ ਇਤਬਾਰ ਸਿੰਘ ਨੱਥੋਵਾਲ ਨੇ ਕਿਹਾ ਕਿ ਨਸ਼ਿਆਂ ਦਾ ਪੜਾਈ ਤੇ ਅਤੇ ਜ਼ਿੰਦਗੀ ਤੇ ਬਹੁਤ ਬੁਰਾ ਅਸਰ ਹੁੰਦਾ ਹੈ ਅਤੇ ਨਸ਼ੇ ਕਰਨ ਵਾਲੇ ਵਿਅਕਤੀ ਆਪਣੀ ਜਿੰਦਗੀ ਵਿਚ ਕਦੇ ਵੀ ਕਾਮਯਾਬ ਨਹੀ ਹੋ ਸਕਦਾ ਹੈ ਅਤੇ ਆਪਣੇ ਮਕਸਦ ਭੁੱਲ ਜਾਂਦਾ ਹੈ। ਇਸ ਲਈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਟੇਜ ਦੀ ਭੂਮਿਕਾ ਸਟੇਟ ਐਵਾਰਡੀ ਰਾਜਮਿੰਦਰਪਾਲ ਸਿੰਘ ਪਰਮਾਰ ਐਂਟੀ ਡਰੱਗ ਕੋਆਰਡੀਨੇਟਰ ਬਲਾਕ ਰਾਏਕੋਟ ਨੇ ਬਾਖੂਬੀ ਨਿਭਾਈ। ਇਸ ਮੌਕੇ ਸੀਐੱਚਟੀ ਬਲਵੀਰ ਸਿੰਘ ਰਾਏਕੋਟ, ਬਲਜੀਤ ਸਿੰਘ ਲੋਹਟਬੱਦੀ, ਗੁਰਬਿੰਦਰ ਕੌਰ ਬੱਸੀਆਂ, ਜੰਗਪਾਲ ਸਿੰਘ ਦੱਧਾਹੂਰ, ਦੀਪਇੰਦਰ ਸਿੰਘ ਮਾਣੂੰਕੇ (ਸਾਰੇ ਸੀਐੱਚਟੀ) ਹੈੱਡ ਟੀਚਰ ਕੁਲਦੀਪ ਕੌਰ, ਜਸਵੀਰ ਸਿੰਘ, ਕੁਲਵਿੰਦਰ ਕੌਰ, ਪੂਨਮ ਖੰਨਾ, ਅਜੈ ਡਾਵਰ, ਸੁਖਪਾਲ ਸਿੰਘ, ਕਮਲਜੀਤ ਕੌਰ, ਜਤਿੰਦਰ ਕੌਰ, ਲੇਖਕ ਰਣਜੀਤ ਸਿੰਘ, ਨਿਰਮਲ ਕੌਰ, ਹਰਵੀਰ ਕੌਰ, ਕਰਮਜੀਤ ਸਿੰਘ, ਹਰਿੰਦਰ ਸਿੰਘ, ਰਾਮਲਾਲ, ਮੈਡਮ ਤੀਰਥ ਕੌਰ, ਮੈਡਮ ਅਮ੍ਰਿਤ ਕੌਰ, ਮੈਡਮ ਲਵਪ੍ਰੀਤ ਕੌਰ, ਮੈਡਮ ਸੰਧਿਆ, ਕਮਲਜੀਤ ਕੌਰ ਰਾਏਕੋਟੀ, ਨਾਮਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *