ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਦਲ ਯਾਤਰਾ ਦਾ ਸੰਪੂਰਨ ਸਮਰੱਥਨ ਦੇਣ ਲਈ ਕੌਮੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਅਤੇ ਸੰਸਥਾ ਦੇ ਮੈਂਬਰ ਸਾਹਿਬਾਨ ਸਵੇਰੇ ਰਾਏਕੋਟ ਤੋਂ ਖਟਕੜ ਕਲਾਂ ਨੂੰ ਰਵਾਨਾ ਹੋਏ।

ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਦਲ ਯਾਤਰਾ ਦਾ ਸੰਪੂਰਨ ਸਮਰੱਥਨ ਦੇਣ ਲਈ ਕੌਮੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਅਤੇ ਸੰਸਥਾ ਦੇ ਮੈਂਬਰ ਸਾਹਿਬਾਨ ਸਵੇਰੇ ਰਾਏਕੋਟ ਤੋਂ ਖਟਕੜ ਕਲਾਂ ਨੂੰ ਰਵਾਨਾ ਹੋਏ। ਖਟਕੜ ਕਲਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਅਤੇ ਸਮਾਰਕ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸੱਚੀ ਸੁੱਚੀ ਸੋਚ ਨੂੰ ਅਪਣਾ ਕੇ ਆਪਣੇ ਦੇਸ਼ ਦੇ ਵਿਕਾਸ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਕੀਤਾ।

ਪ੍ਰੋ ਸੰਧੂ ਵਰਿਆਣਵੀਂ, ਪ੍ਰਿ: ਗੁਰਜੰਟ ਸਿੰਘ, ਸੁਰਜੀਤ ਸਿੰਘ ਦੋਧਰ ਅਤੇ ਬਲਬੀਰ ਕੌਰ ਰਾਏਕੋਟੀ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਅਤੇ ਸਿਧਾਂਤਕ ਸੋਚ ਬਾਰੇ ਜਾਣਕਾਰੀ ਦਿੱਤੀ।ਉਸ ਤੋਂ ਬਾਅਦ ਕਾਫ਼ਲੇ ਨੇ ਮਾਂ ਬੋਲੀ ਦੀ ਜਾਗਰੂਕਤਾ ਲਈ ਬੰਗਾਂ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ। ਕਾਫ਼ਲਾ ਗੁਣਾਚੌਰ ਅਤੇ ਮੁਕੰਦਪੁਰ ਤੋਂ ਹੁੰਦਾ ਹੋਇਆ ਫਗਵਾੜਾ ਸ਼ਹਿਰ ਵਿੱਚੋਂ ਦੀ ਮਾਰਚ ਕਰਦੇ ਹੋਏ ਮਾਂ ਬੋਲੀ ਦਾ ਹੋਕਾ ਘਰ-ਘਰ ਪਹੁੰਚਾਉਣ ਲਈ ਯਤਨਸ਼ੀਲ ਹੈ।


ਵਿਸ਼ਵ ਪੰਜਾਬੀ ਸਭਾ ਕਨੇਡਾ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ, ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਕਾਰਜਸ਼ੀਲ ਹੈ। ਅੱਜ ਕਾਫ਼ਲੇ ਦੇ ਰੂਪ ਵਿੱਚ ਸਭਾ ਦੇ ਸਲਾਹਕਾਰ ਪ੍ਰੋ: ਸੰਧੂ ਵਰਿਆਣਵੀਂ, ਸ. ਸੁਰਜੀਤ ਸਿੰਘ ਦੋਧਰ, ਮੈਡਮ ਰਵੀ ਦੇਵਗਨ, ਜਿਲ੍ਹਾ ਪ੍ਰਧਾਨ ਮਲੇਰਕੋਟਲਾ ਮਹਿਮੂਦ ਥਿੰਦ, ਸ. ਹਰਫੂਲ ਸਿੰਘ, ਨਵਾਂ ਸ਼ਹਿਰ ਤੋਂ ਪ੍ਰਿੰ ਗੁਰਜੰਟ ਸਿੰਘ, ਪਰਮਜੀਤ ਸਿੰਘ ਐਡਵੋਕੇਟ, ਮੋਗੇ ਤੋਂ ਮੈਡਮ ਬਲਜਿੰਦਰ ਕੌਰ ਕਲਸੀ, ਖ਼ਾਲਸਾ ਕੁਲਦੀਪ ਸਿੰਘ, ਸਾਹਿਬਾ ਜੀਟਨ ਕੌਰ, ਸੋਨੀਆ ਭਾਰਤੀ, ਸੰਦੀਪ ਕੌਰ ਚੀਮਾ, ਇਵਨੀਤ ਕੌਰ, ਹਰਮਨਪ੍ਰੀਤ ਕੌਰ, ਸੰਦੀਪ ਸੁਮਨ, ਬਿਲਾਸ ਸ਼ਰਮਾ ਮੈਂਬਰ ਸਾਹਿਬਾਨ ਨੇ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲਿਆ।ਸੰਸਥਾ ਦਾ ਇਹੀ ਸੰਦੇਸ਼ ਆਓ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਆਪਣਾ ਯੋਗਦਾਨ ਪਾਈਏ।

Leave a Reply

Your email address will not be published. Required fields are marked *