ਵਿਸ਼ਵ ਪੰਜਾਬ ਸਭਾ ਦੀ ਭਾਰਤ ਤੋਂ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੂੰ “ਪੰਜਾਬੀ ਮਾਂ ਬੋਲੀ ਦਾ ਮਾਣ” ਨਾਲ ਕੀਤਾ ਗਿਆ ਸਨਮਾਨਿਤ

ਮਿਤੀ 15 ਅਪ੍ਰੈਲ, 2024 ਦਿਨ ਸੋਮਵਾਰ ਨੂੰ ਪੰਜਾਬੀ ਲਿਖਾਰੀ ਸਭਾ, ਸਿੱਖ ਮਿਸ਼ਨਰੀ ਕਾਲਜ ਬਸਤੀ ਸ਼ੇਖ ਜਲੰਧਰ ਦੇ ਕਰਵਾਏ ਜਾਂਦੇ ਮਹੀਨਾਵਾਰ ਪ੍ਰੋਗਰਾਮ ਵਿੱਚ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੂੰ 15 ਮਾਰਚ ਨੂੰ ਔਰਤ ਦਿਵਸ ਤੇ

“ਪੰਜਾਬੀ ਮਾਂ ਬੋਲੀ ਦਾ ਮਾਣ” ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਉਸ ਸਮੇਂ ਮੈਡਮ ਦੀ ਤਬਤੀਅਤ ਠੀਕ ਨਾ ਹੋਣ ਕਾਰਣ ਪਹੁੰਚ ਨਹੀਂ ਸਕੇ ਸਨ ਸੋ ਇਸ ਮਾਣ ਸਨਮਾਨ ਨਾਲ ਮੈਡਮ ਰਾਏਕੋਟੀ ਜੀ ਨੂੰ ਕੱਲ੍ਹ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਸਨ। ਇਸ ਸਮੇਂ ਸਭਾ ਦੇ ਮੈਂਬਰ ਸਰਦਾਰ ਅਵਤਾਰ ਸਿੰਘ ਬੈਂਸ ਜੀ ਦੀ ਕਿਤਾਬ “ਚੜ੍ਹਦੇ ਸੂਰਜ ਨੂੰ ਸਲਾਮਾਂ” ਅਤੇ ਸਰਦਾਰ ਜੋਗਿੰਦਰ ਸਿੰਘ ਸੇਖੋਂ ਜੀ ਦੀ ਕਿਤਾਬ ਸੁਮੇਲ ਦੋਨਾਂ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ‘ਤੇ ਸਵਾਗਤੀ ਮੰਚ ਸੰਚਾਲਨ ਕਰਦਿਆਂ ਸਰਦਾਰ ਹਰਭਜਨ ਸਿੰਘ ਨਾਹਲ ਜੀ ਨੇ ਸਭ ਲਈ ਸਵਾਗਤੀ ਸ਼ਬਦਾਂ ਨਾਲ ਸਭ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਔਲਖ ਜੀ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਇਸ ਮੌਕੇ ਲਿਖਾਰੀ ਸਭਾ ਦੇ ਬਹੁਤ ਹੀ ਸੂਝਵਾਨ ਵਿਦਵਾਨ ਸਾਹਿਤਕਾਰ ਅਤੇ ਹੋਰ ਸਭਨਾਂ ਨੇ ਵੀ ਆਪਣੀ ਆਪਣੀ ਰਚਨਾ ਨਾਲ ਬਖੂਬੀ ਹਾਜ਼ਰੀ ਲਗਾ ਕੇ ਸਮਾਂ ਬੰਨ੍ਹ ਦਿੱਤਾ।

ਇਸ ਮੌਕੇ ਪੰਜਾਬੀ ਲਿਖਾਰੀ ਸਭਾ ਦੇ ਚਅਰਮੈਨ ਡਾ. ਦਲਬੀਰ ਸਿੰਘ ਰਿਆੜ ਜੀ ਮੰਚ ਤੇ ਬੈਠੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਵਲੋਂ ਉਹਨਾਂ ਦੇ ਆਪਣੇ-ਆਪਣੇ ਕੀਤੇ ਕਾਰਜਾਂ ਨੂੰ ਸੰਬੋਧਨ ਕਰਕੇ ਉਹਨਾਂ ਦਾ ਸਵਾਗਤੀ ਸ਼ਬਦਾਂ ਨਾਲ ਸਵਾਗਤ ਕੀਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਜੀ ਅਤੇ ਭਾਰਤ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਅਤੇ ਸਭਾ ਦੇ ਸਮੂਹ ਮੈਂਬਰਾਂ ਵਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਰਦਾਰ ਦਲਬੀਰ ਸਿੰਘ ਰਿਆੜ ਜੀ ਨੇ ਕਿਹਾ ਕਿ ਸਭਾ ਨੇ ਤਕਰੀਬਨ ੧ ਸਾਲ ਅਤੇ ੪ ਮਹੀਨਿਆਂ ਵਿੱਚ ਹੀ ਪੰਜਾਬੀ ਮਾਂ ਬੋਲੀ ਲਈ ਬਹੁਤ ਕਾਰਜ ਕਰਕੇ ਭਾਰਤ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਬਹੁਤ ਸਾਰੇ ਕਾਰਜ ਕਰਕੇ ਆਪਣਾ ਨਾਮ ਬਣਾ ਲਿਆ ਹੈ, ਜਿਸ ਦਾ ਸਭ ਵਿੱਚ ਸਭ ਤੋਂ ਵੱਡਾ ਯੋਗਦਾਨ ਅਤੇ ਅਣਥੱਕ ਮਿਹਨਤ ਮੈਡਮ ਰਾਏਕੋਟੀ ਜੀ ਦੀ ਰਹੀ ਜਿਹਨਾਂ ਨੇ ਏਨੇ ਥੋੜ੍ਹੇ ਸਮੇਂ ਵਿੱਚ ਭਾਰਤ ਦੇ ਕੁਝ ਰਾਜਾਂ ਵਿੱਚ ਸਭਾ ਲਈ ਟੀਮ ਵੀ ਸਥਾਪਿਤ ਕਰ ਲਈ ਅਤੇ ਵਿਸ਼ਵ ਪੰਜਾਬੀ ਸਭਾ ਵੱਲੋਂ ਤੀਜੀ ਵਿਸ਼ਵ ਕਾਨਫ਼ਰੰਸ ਜੋ ਕਿ ਆਉਣ ਵਾਲੇ ਸਮੇਂ ਕੈਨੇਡਾ ਵਿੱਚ ਉਲੀਕੀ ਜਾ ਰਹੀ, ਉਸ ਬਾਰੇ ਵੀ ਜ਼ਿਕਰ ਕਰਦਿਆਂ ਬਹੁਤ ਵਧੀਆ ਉਪਰਾਲਾ ਦੱਸਿਆ।ਇਸ ਮੌਕੇ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੇ ਮੰਚ ਤੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਉਲੀਕੇ ਜਾਂਦੇ ਕਾਰਜਾਂ ਨੂੰ ਸਭਾ ਦੇ ਸਮੂਹ ਮੈਂਬਰਾਂ ਨਾਲ ਮਿਲ ਕੇ ਪੰਜਾਬੀ ਮਾਂ ਬੋਲੀ ਲਈ ਕੀਤੇ ਜਾਂਦੇ ਕਾਰਜਾਂ ਦਾ ਬਾਖੂਬੀ ਜ਼ਿਕਰ ਕੀਤਾ ਅਤੇ ਪੰਜਾਬੀ ਲਿਖਾਰੀ ਸਭਾ ਵਲੋਂ ਦਿੱਤੇ ਗਏ ਮਾਣ ਸਨਮਾਨ ਲਈ ਧੰਨਵਾਦ ਵੀ ਕੀਤਾ ਨਾਲ ਹੀ ਮੈਡਮ ਰਾਏਕੋਟੀ ਜੀ ਨੇ ਵਿਸਾਖੀ ਤੇ ਖ਼ਾਲਸੇ ਦੇ ਜੋਸ਼ ਵਾਂਗ ਖ਼ਾਲਸੇ ਤੇ ਜੋਸ਼ ਵਾਲੀ ਬਹੁਤ ਵਧੀਆ ਕਵਿਤਾ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਮੈਂਬਰ ਮੈਡਮ ਸਾਹਿਬਾ ਜੀਟਨ ਕੌਰ ਬਾਂਸਲ ਜੀ ਵੀ ਹਾਜ਼ਿਰ ਸਨ ਅਤੇ ਉਹਨਾਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।ਹਰ ਮਹੀਨਾਵਾਰ ਪ੍ਰੋਗਰਾਮ ਦੀ ਤਰ੍ਹਾਂ ਇਹ ਪ੍ਰੋਗਰਾਮ ਦਾ ਉਪਰਾਲਾ ਵੀ ਬਹੁਤ ਵਧੀਆ ਰਿਹਾ।

Leave a Reply

Your email address will not be published. Required fields are marked *