ਵਿਸ਼ਵ ਪੰਜਾਬੀ ਸਭਾ ਦੀ ਮੈਂਬਰ ਸਾਹਿਬਾ ਜੀਟਨ ਕੌਰ ਅਤੇ ਅਜ਼ੀਜ਼ ਦੀਪਤੀ ਦੋਨਾਂ ਦੀ ਸਾਂਝੀ ਪਲੇਠੀ ਪੁਸਤਕ,”ਇੱਕ ਕਦਮ, ਆਪਣੇ ਵੱਲ” ਦੀ ਘੁੰਡ ਚੁਕਾਈ

ਮਿਤੀ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀ ਭਵਨ ਵਿਖੇ ਆਯੋਜਿਤ ਹੋਈ। ਪਹਿਲੇ ਦਿਨ ਹੀ 300 ਦੇ ਕਰੀਬ ਵਿਦਵਾਨ , ਲੇਖਕ , ਸਾਹਿਤਕਾਰ, ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ। ਉਦਘਾਟਨੀ ਸ਼ੈਸ਼ਨ ਸਮੇਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ , ਸਵਾਗਤੀ ਸ਼ਬਦਾਂ ਨਾਲ ਕੀਤਾ ਅਤੇ ਨਾਲ ਹੀ ਕਾਨਫ਼ਰੰਸ ਦੀ ਰੂਪ-ਰੇਖਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ .ਜੌਹਲ ਜੀ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਜੀ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਜੀ, ਮੀਤ ਪ੍ਰਧਾਨ ਡਾ. ਪਾਲ ਕੌਰ ਜੀ , ਪ੍ਰਸਿੱਧ ਭਾਸ਼ਾ ਵਿਗਆਨੀ ਡਾ. ਜੋਗਾ ਸਿੰਘ ਜੀ ਅਤੇ ਭਾਰਤ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਸ਼ਾਮਿਲ ਸਨ। ਮਿਤੀ 27 ਅਪ੍ਰੈਲ ਨੂੰ ਅਲੱਗ-ਅਲੱਗ ਸ਼ੈਸ਼ਨਾਂ ਦੌਰਾਨ ਦੂਜੇ ਸ਼ੈਸ਼ਨ ਵਿੱਚ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਦੇ ਉਦਮ ਸਦਕਾ, ਵਿਸ਼ਵ ਪੰਜਾਬੀ ਸਭਾ ਦੀ ਮੈਂਬਰ ਸਾਹਿਬਾ ਜੀਟਨ ਕੌਰ ਅਤੇ ਅਜ਼ੀਜ਼ ਦੀਪਤੀ ਦੋਨਾਂ ਦੀ ਸਾਂਝੀ ਪਲੇਠੀ ਪੁਸਤਕ, “ਇੱਕ ਕਦਮ, ਆਪਣੇ ਵੱਲ” ਦੀ ਘੁੰਡ ਚੁਕਾਈ ਸਮੇਂ ਡਾ. ਅਰਵਿੰਦਰ ਕੌਰ ਕਾਕੜਾ ਜੀ ਉੱਘੇ ਲੇਖਕ ਅਤੇ ਆਲੋਚਕ, ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਮੰਚ , ਡਾ. ਸਵਰਾਜਬੀਰ ਸਾਬਕਾ ਸੰਪਾਦਕ ਪੰਜਾਬੀ ਟ੍ਰਿਬਿਊਨ, ਡਾ. ਸੁਰਜੀਤ ਸਿੰਘ ਪ੍ਰੋਫੈਸਰ ਪੰਜਾਬੀ ਯੂਨਿਵਰਸਿਟੀ ਪਟਿਆਲਾ, ਲੇਖਕ ਸਾਹਿਬਾ ਜੀਟਨ ਕੌਰ ਕੰਪਿਊਟਰ ਲੇਕਚ੍ਰਰ ਗੁਰੂ ਨਾਨਕ ਨਵ ਭਾਰਤ ਕਾਲਜ ਪਾਸ਼ਟਾਂ, ਭਾਰਤ ਕੌਮੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮੈਡਮ ਬਲਬੀਰ ਕੌਰ ਰਾਏਕੋਟੀ ਜੀ , ਡਾ. ਹਰੀ ਸਿੰਘ ਜਾਚਕ ਪ੍ਰਸਿੱਧ ਮਹਾਨ ਪੰਥਕ ਕਵੀ ,ਸ਼ਬਦੀਸ਼ ਰੰਗ ਮੰਚ ਅਦਾਕਾਰ ਅਤੇ ਵਾਹਿਦ ਜੀ ਵਲੋਂ ਕੀਤੀ ਗਈ। ਇਸ ਖ਼ਾਸ ਮੌਕੇ ਤੇ ਲੇਖਕ ਸਾਹਿਬਾ ਜੀਟਨ ਕੌਰ ਅਤੇ ਦੀਪਤੀ ਦੋਨਾਂ ਵਲੋਂ ਪ੍ਰਧਾਨਗੀ ਮੰਡਲ ਦੇ ਮਹਾਨ ਵਿਦਵਾਨਾਂ ਦਾ ਤਹਿ ਦਿਲੋਂ ਧੰਨਵਾਦ। ਇਸ ਦੇ ਨਾਲ ਹੀ ਵਿਸ਼ੇਸ਼ ਧੰਨਵਾਦ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦਾ ਵੀ ਕਰਦੇ ਹਾਂ, ਜਿਹਨਾਂ ਦੀ ਸਿਰਜੀ ਹੋਈ ਸਭਾ ਕਰਕੇ ਇਹ ਪਹਿਚਾਣ ਮਿਲੀ, ਜਿਸ ਸਦਕਾ ਸਾਡੀ ਪਲੇਠੀ ਪੁਸਤਕ ਨੂੰ ਏਨੇ ਵੱਡੇ ਮੰਚ ਤੇ ਲੋਕ ਅਰਪਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਵਿਸ਼ਵ ਪੰਜਾਬੀ ਸਭਾ ਦੇ ਸਾਰੇ ਪਰਿਵਾਰਿਕ ਮੈਬਰ ਸਾਹਿਬਾਨ ਜੀ ਦਾ ਵੀ ਧੰਨਵਾਦ ਜਿਹਨਾਂ ਦੇ ਸਦਕਾ ਵੀ ਸਾਹਿਤ ਖੇਤਰ ਸਾਡੀ ਵੀ ਇੱਕ ਪਹਿਚਾਣ ਬਣੀ।
ਇਹ ਪੁਸਤਕ “ਇੱਕ ਕਦਮ ,ਆਪਣੇ ਵੱਲ “ ਅਭਿਲਾਸ਼ਾ ਪ੍ਰਕਾਸ਼ਨ, ਪਿਲਾਨੀ ਵਲੋਂ ਅਤੇ ਸਾਹਿਤਯ 24 ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਕਲਾ ਅਤੇ ਲੇਖਣੀ ਦੋਨੋਂ ਮਨ ਦੇ ਹਾਵ ਭਾਵ ਨੂੰ ਬਿਆਨ ਕਰਦੇ ਹਨ। ਕਲਾ, ਬਿਨ੍ਹਾਂ ਸ਼ਬਦਾਂ ਦੇ ਅਤੇ ਲੇਖਣੀ, ਸ਼ਬਦਾਂ ਦੇ ਨਾਲ ਆਪਣੇ ਹਾਵ ਭਾਵ ਨੂੰ ਬਿਆਨ ਕਰਦੀ ਹੈ।ਪਰ ਜਦੋਂ ਕਲਾ ਨੂੰ ਵੀ ਸ਼ਬਦ ਜਾਂ ਕਹਿ ਸਕਦੇ ਕਿ ਜਦੋਂ ਸ਼ਬਦਾਂ ਨੂੰ ਵੀ ਕਲਾ ਬਿਆਨ ਕਰੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸ ਵਾਰਤਿਕ ਪੁਸਤਕ ਵਿੱਚ ਲੇਖਕ ਸਾਹਿਬਾ ਜੀਟਨ ਕੌਰ ਅਤੇ ਦੀਪਤੀ ਵਲੋਂ, ਸਾਹਿਬਾ ਜੀਟਨ ਕੌਰ ਦੇ ਮੰਮੀ ਸਿੰਦਰ ਕੌਰ ਅਤੇ ਵੱਡੇ ਭਰਾ ਹਰਪ੍ਰੀਤ ਸਿੰਘ ਵਲੋਂ ਬਣੀਆ ਹੋਈਆਂ ਚਿਤਰਕਾਰੀਆਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸਿਸ਼ ਕੀਤੀ ਹੈ, ਉਮੀਦ ਕਰਦੇ ਹਾਂ ਕਿ ਪੜ੍ਹਨ ਵਾਲੇ ਪਾਠਕਾਂ ਨੂੰ ਪਸੰਦ ਆਵੇਗੀ।

Leave a Reply

Your email address will not be published. Required fields are marked *