ਕੈਨੇਡਾ ਵਿੱਚ ਰਹਿ ਕੇ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਸ਼ਵ ਪੱਧਰ ਤੇ ਪ੍ਰਚਾਰ ਅਤੇ ਪਸਾਰ ਲਈ ਆਪਣਾ ਯੋਗਦਾਨ ਪਾਉਣ ਵਾਲੇ ਡਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਪਿਛਲੇ ਦਿਨੀਂ ਪੰਜਾਬ ਵਿੱਚ ਹੋ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ਤੇ ਪੰਜਾਬ ਆਏ। ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ 16 ਦਿਸੰਬਰ ਨੂੰ ‘ਪਹਿਲਾ ਪ੍ਰੋਫੈਸਰ ਦੀਪਕ ਪੰਜਾਬੀ ਸੱਭਿਆਚਾਰਕ ਮੇਲਾ ਮੁਹਾਲੀ’ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਗਾਇਕਾਂ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਇਆ। ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਡਾ ਮਨਮੋਹਨ ਦੀਪਕ ਨੂੰ ਉਮਰ ਭਰ ਦੀਆਂ ਸੇਵਾਵਾਂ ਬਦਲੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਅਤੇ ਮੇਲੇ ਵਿੱਚ ਸ਼ਾਮਿਲ ਗਾਇਕ ਕਲਾਕਾਰਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਭਾਰਤੀ ਚੈਪਟਰ ਦੀ ਕੌਮੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਜਨਰਲ ਸਕੱਤਰ ਕੰਵਲਜੀਤ ਸਿੰਘ ਲੱਕੀ ਲੁਧਿਆਣਾ, ਸੰਧੂ ਵਰਿਆਣਵੀਂ ਸਲਾਹਕਾਰ, ਡਾ ਰਮਨਦੀਪ ਸਿੰਘ ਦੀਪ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਸਾਹਿਬਾ ਜੀਟਨ ਕੌਰ ਫਗਵਾੜਾ, ਸਤਵਿੰਦਰ ਸਿੰਘ ਧੜਾਕ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ, ਸੰਦੀਪ ਸ਼ਰਮਾ ਰਵਿੰਦਰ ਸਿੰਘ ਸੈਂਪਲਾ ਚੰਡੀਗੜ੍ਹ, ਸਤਵਿੰਦਰ ਸਿੰਘ ਪਟਿਆਲਾ, ਅਮਰਜੀਤ ਸਿੰਘ ਬਠਿੰਡਾ, ਰਵੀ ਦੇਵਗਨ ਰਾਏਕੋਟ, ਮਨਜੀਤ ਇੰਦਰਾ, ਡਾ ਹਰਜੀਤ ਸਿੰਘ ਸੱਧਰ, ਹਰਜਿੰਦਰ ਸੱਧਰ, ਸੋਨੀਆ ਭਾਰਤੀ, ਸੰਦੀਪ ਕੌਰ ਚੀਮਾ ਪਰਮਜੀਤ ਕੌਰ ਲੋਗੋਂਵਾਲ ਜਿਲ੍ਹਾ ਪ੍ਰਧਾਨ ਸੰਗਰੂਰ ਅਤੇ ਹੋਰ ਮੈਂਬਰ ਸਾਹਿਬਾਨ ਮੇਲੇ ਵਿੱਚ ਸ਼ਾਮਿਲ ਹੋਏ।






ਮੁਹੰਮਦ ਰਫ਼ੀ ਸਾਹਬ ਦੇ ਜਨਮ ਦਿਨ ‘ਤੇ ਵਿਸ਼ੇਸ਼ ਪ੍ਰੋਗਰਾਮ ਜੋਕਿ ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ (ਰਜਿ:) ਵੱਲੋਂ ‘ਰਫ਼ੀ ਨਾਈਟ ‘ 16 ਦਿਸੰਬਰ ਦੀ ਸ਼ਾਮ ਨੂੰ ਕਰਵਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਗੈਸਟ ਆਫ਼ ਆਨਰ ਵਜੋਂ ਕੀਤੀ ਗਈ। ਜਿਸ ਵਿੱਚ ਬੰਬਈ ਤੋਂ ਆਏ ਗਾਇਕ ਰਾਜੇਸ਼ ਪਨਵਾਰ ਅਤੇ ਟੀਮ ਨੇ ਰਫ਼ੀ ਸਾਹਬ ਦੇ ਗੀਤ ਗਾਏ ਅਤੇ ਉਨ੍ਹਾਂ ਦੇ ਜੀਵਨ ਨੂੰ ਸਮਰਪਿਤ ਸਮਾਗਮ ਇੱਕ ਯਾਦਗਾਰ ਹੋ ਨਿੱਬੜਿਆ।ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਰਫ਼ੀ ਸਾਹਬ ਨੇ ਪੰਜਾਬੀ ਵਿੱਚ ਸਦਾਬਹਾਰ ਗੀਤ ਗਾ ਕੇ ਸਦਾ ਲਈ ਅਮਰ ਕੀਤਾ ਹੈ।ਅੱਜ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਪੰਜਾਬੀ ਬੋਲੀ ਨੂੰ ਹੋਰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਪਾਇਆ ਹੈ।ਜਿਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਆਪਣੀ ਸੰਸਥਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।ਇਸ ਸੰਸਥਾ ਦੇ ਪ੍ਰਧਾਨ ਜੀ ਐੱਸ ਗਰੇਵਾਲ ਆਈ ਏ ਐੱਸ (ਰਿਟਾ.), ਜਨਰਲ ਸਕੱਤਰ ਬਾਲ ਮੁਕੰਦ ਸ਼ਰਮਾ ਸਹਾਇਕ ਐਮ ਡੀ ਮਾਰਕਫੈੱਡ ਅਤੇ ਸਮੁੱਚੀ ਟੀਮ ਵੱਲੋਂ ਡਾ ਦਲਬੀਰ ਸਿੰਘ ਕਥੂਰੀਆ ਜੀ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ।




