ਸਰਕਾਰੀ ਐਲੀਮੈਂਟਰੀ ਸਕੂਲ ਦਦਹੇੜੀਆਂ, ਪਟਿਆਲਾ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਠੇਕੇਦਾਰ ਜਗਤਾਰ ਸਿੰਘ ਸ਼ਾਦੀਪੁਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ

ਬੀਤੇ ਦਿਨੀਂ ੨੩ ਅਪ੍ਰੈਲ ੨੦੨੪ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਦਦਹੇੜੀਆਂ, ਬਲਾਕ ਭੁਨਰਹੇੜੀ -੨, ਜ਼ਿਲ੍ਹਾ ਪਟਿਆਲਾ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਠੇਕੇਦਾਰ ਜਗਤਾਰ ਸਿੰਘ ਸ਼ਾਦੀਪੁਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਤੇ ਦਾਸ ਸੁਖਵਿੰਦਰ ਸਿੰਘ ਪਟਿਆਲਾ, ਮਾਸਟਰ ਹਰਪਾਲ ਸਿੰਘ ਫਤਹਿਪੁਰੀ, ਠੇਕੇਦਾਰ ਜਗਤਾਰ ਸਿੰਘ ਸ਼ਾਦੀਪੁਰ, ਕਿਰਨਪਾਲ ਕੌਰ (ਧਰਮ ਪਤਨੀ ਜਗਤਾਰ ਸਿੰਘ), ਸਕੂਲ ਇੰਚਾਰਜ ਮਾਸਟਰ ਬਿਕਰਮਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ। ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸੁਖਵਿੰਦਰ ਸਿੰਘ ਨੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਤੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਰਹਿਨੁਮਾਈ ਹੇਠ ਪੰਜਾਬੀ ਮਾਂ ਬੋਲੀ ਅਤੇ ਪ੍ਰਾਇਮਰੀ ਪੱਧਰ ਸਿੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਸਕੂਲ ਇੰਚਾਰਜ ਮਾਸਟਰ ਬਿਕਰਮਦੀਪ ਸਿੰਘ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਅਤੇ ਠੇਕੇਦਾਰ ਜਗਤਾਰ ਸਿੰਘ ਸ਼ਾਦੀਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *