ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਹੇਠਾਂ ਦਿੱਤੇ ਕਾਰਜ ਕੀਤੇ ਜਾ ਰਹੇ ਹਨ।

  1. ਮਾਂ ਬੋਲੀ ਪੰਜਾਬੀ ਪੜਾਉਣ ਅਤੇ ਸਿਖਾਉਣ ਲਈ ਮੁਫ਼ਤ ਸਿਖਲਾਈ ਕੈਂਪ ਲਗਾਏ ਜਾਂਦੇ ਹਨ
  2. ਵਿਸ਼ਵ ਪੱਧਰ ਉੱਪਰ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਪਸਾਰ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ, ਕਾਨਫ਼ਰੰਸ ਅਤੇ ਸਾਹਿਤਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
  3. ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਸ਼ੁੱਧ ਗੁਰਬਾਣੀ ਉਚਾਰਨ ਅਤੇ ਦਸਤਾਰਬੰਦੀ ਮੁਕਾਬਲੇ ਕਰਵਾਏ ਜਾਂਦੇ ਹਨ।
  4. ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਬਾਲ ਸਾਹਿਤ ਵੰਡਣਾ ਦੀਆਂ ਕਿਤਾਬਾਂ ਛਪਾ ਕੇ ਮੁਫ਼ਤ ਵੰਡੀਆਂ ਗਈਆਂ ਹਨ।
  5. ਚੰਗੇ ਸਾਹਿਤ ਨੂੰ ਸਮਾਜ ਦਾ ਹਿੱਸਾ ਬਣਾਉਣ ਲਈ ਕਿਤਾਬਾਂ ਛਾਪੀਆਂ ਜਾਂਦੀਆਂ ਹਨ। ਸਭਾ ਵੱਲੋਂ ਸਾਹਿਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
  6. ਬੱਚਿਆਂ ਅੰਦਰ ਸਹਿ ਵਿਦਿਅਕ ਕਲਾਵਾਂ ਅਤੇ ਹੁਨਰ ਵਿਕਸਿਤ ਕਰਨ ਲਈ ਡਰਾਇੰਗ ਪੇਂਟਿੰਗ ਮੁਕਾਬਲੇ, ਭਾਸ਼ਣ, ਕਵਿਤਾ ਉਚਾਰਨ, ਗੀਤ ਸੰਗੀਤ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀ ਮਦਦ ਕੀਤੀ ਜਾਂਦੀ ਹੈ।
  7. ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਿਆ ਅਤੇ ਸਿਹਤ ਲਈ ਜਾਗਰੂਕਤਾ ਕੈਂਪ ਲਗਵਾਏ ਗਏ ਹਨ।
  8. ਲੋੜਵੰਦਾਂ ਦੀ ਸਿਹਤ ਸਹੂਲਤਾਂ ਕਰਨ ਲਈ ਮੁਫ਼ਤ ਅੱਖਾਂ ਦੇ ਮੁਫ਼ਤ ਮੈਡੀਕਲ ਕੈਂਪ ਅਤੇ ਚਮੜੀ ਦੇ ਰੋਗਾਂ ਦੇ ਇਲਾਜ ਲਈ ਮੁਫ਼ਤ ਮੈਡੀਕਲ ਕੈਂਪ ਲਗਵਾਏ ਜਾਂਦੇ ਹਨ।
  9. ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ, ਕਾਨਫਰੰਸ ਆਯੋਜਿਤ ਕਰਵਾਉਣ ਲਈ ਬਰੈਂਪਟਨ ਵਿਖੇ ਵਿਸ਼ਵ ਪੰਜਾਬੀ ਭਵਨ ਬਣਾਇਆ ਗਿਆ ਹੈ। ਕੈਨੇਡਾ ਦੇ ਸਾਹਿਤਕਾਰਾਂ ਲਈ ਚੰਗਾ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ ਹੈ।
  10. ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਰੁਤਬਾ ਦਿਵਾਉਣ ਅਤੇ ਭਾਸ਼ਾ ਐਕਟ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਵਿੱਚ ਪੰਜ ਰੋਜ਼ਾ ਮਾਂ ਬੋਲੀ ਜਾਗਰੂਕਤਾ ਬੱਸ ਰੈਲੀ ਕੀਤੀ ਗਈ।
  11. ਪੰਜਾਬ ਦੇ ਸਰਕਾਰੀ ਅਦਾਰਿਆਂ ਅਤੇ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *