ਬਰੈਂਪਟਨ ਵਿੱਚ ਹੋਈ ਪਹਿਲੇ ‘ਵਿਸ਼ਵ ਪੰਜਾਬੀ ਭਵਨ’ ਦੀ ਸਥਾਪਨਾ (27/08/2023)

ਬਰੈਂਪਟਨ ਵਿੱਚ ਹੋਈ ਪਹਿਲੇ ‘ਵਿਸ਼ਵ ਪੰਜਾਬੀ ਭਵਨ’ ਦੀ ਸਥਾਪਨਾ (27/08/2023)

ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਅਤੇ ਸਮੁੱਚੀ ਟੀਮ ਦੇ ਮਿਹਨਤ ਸਦਕਾ ਬਰੈਂਪਟਨ (ਟਰਾਂਟੋ) ਵਿੱਚ 27.08.2023 ਨੂੰ ‘ਵਿਸ਼ਵ ਪੰਜਾਬੀ ਭਵਨ’ ਦੀ ਸਥਾਪਨਾ ਕੀਤੀ ਗਈ ਹੈ। ਪਿਛਲੇ ਲੰਮੇ ਸਮੇਂ ਤੋਂ ਹੀ ਕਨੇਡਾ ਵਸਦੇ ਮਾਂ-ਬੋਲੀ ਪੰਜਾਬੀ ਦੇ ਮੁਦਈ ਸਾਂਝੇ ਸਾਹਿਤਕ ਕਾਰਜ ਅਤੇ ਸੰਮੇਲਨ ਕਰਵਾਉਣ ਲਈ ਇੱਕ ਪੰਜਾਬੀ ਮੰਚ ਦੀ ਭਾਲ ਕਰਦੇ ਆ ਰਹੇ ਸਨ। ਉਨ੍ਹਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ.ਸਾਹਿਬ ਨੇ ਪਹਿਲਾ ਵਿਸ਼ਵ ਪੰਜਾਬੀ ਭਵਨ ਤਿਆਰ ਕਰਵਾਇਆ ਹੈ। ਇੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ, ਸੱਭਿਆਚਾਰਕ ਪ੍ਰੋਗਰਾਮ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਤ ਲਈ ਵੱਖ-ਵੱਖ ਸਮਾਗਮ ਕਰਵਾਉਣ ਲਈ ਇਸ ਭਵਨ ਦੀ ਸਥਾਪਨਾ ਕੀਤੀ ਗਈ ਹੈ। ਇਸ ਭਵਨ ਦਾ ਸੁਪਨਾ ਸ਼ਾਹਕਾਰ ਕਰਨ ਲਈ ਵਿਸ਼ਵ ਪੰਜਾਬੀ ਸਭਾ ਕਨੇਡਾ ਨੂੰ ਸਭ ਤੋਂ ਵੱਡੀ ਹੱਲਾ-ਸ਼ੇਰੀ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਪ੍ਰੋ. ਗੁਰਭਜਨ ਗਿੱਲ ਹੁਰਾਂ ਵੱਲੋਂ ਮਿਲੀ ਅਤੇ ਉਨ੍ਹਾਂ ਦੀ ਯੋਗ ਅਗਵਾਈ ਹੇਠਾਂ ਹੀ ਭਵਨ ਦੀ ਉਸਾਰੀ ਹੋਈ ਹੈ।

ਅੱਜ ਉਦਘਾਟਨੀ ਸਮਾਰੋਹ ਦੌਰਾਨ ਪਹੁੰਚੀਆਂ ਸਾਹਿਤਕ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਅਤੇ ਰਚਨਾਵਾਂ ਪੇਸ਼ ਕੀਤੀਆਂ, ਸਾਡੇ ਸਤਿਕਾਰਯੋਗ ਬਾਪੂ ਸ. ਸੁਬੇਗ ਸਿੰਘ ਕਥੂਰੀਆ ਜੀ ਨੇ ਸੁਲਤਾਨ ਬਾਹੂ ਦਾ ਕਲਾਮ ਤਰੰਨਮ ਵਿੱਚ ਗਾ ਕੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ।ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੁੰਦਰ ਪਾਲ ਰਾਜਾਸਾਂਸੀ ਦੀ ਸੁੰਦਰ ਲੇਡੀਜ਼ ਗਿੱਧਾ ਟੀਮ ਨੇ ਗਿੱਧਾ ਅਤੇ ਲੋਕ ਨਾਚ ਰਾਹੀਂ ਪ੍ਰੋਗਰਾਮ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਇਆ।ਇਸ ਸਮੇਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ।ਆਉਂਣ ਵਾਲੇ ਸਮੇਂ ਵਿੱਚ ਵਿਸ਼ਵ ਪੰਜਾਬੀ ਭਵਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਦੇ ਕੇਂਦਰ ਬਿੰਦੂ ਵਜੋਂ ਆਪਣੀ ਵੱਖਰੀ ਵਿਸ਼ੇਸ਼ ਪਛਾਣ ਬਣਾਵੇਗਾ। ਕਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇਹ ਖ਼ਬਰ ਖੁਸ਼ੀਆਂ ਅਤੇ ਹੁਲਾਸ ਭਰੀ ਹੈ। ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਇਸ ਉੱਦਮ ਦਾ ਪੰਜਾਬੀ ਭਾਈਚਾਰੇ ਅਤੇ ਸਾਹਿਤਕ ਸ਼ਖ਼ਸੀਅਤਾਂ ਨੇ ਸਵਾਗਤ ਕੀਤਾ ਹੈ ਅਤੇ ਡਾ ਦਲਬੀਰ ਸਿੰਘ ਕਥੂਰੀਆ ਜੀ ਨੂੰ ਵਧਾਈ ਦਿੱਤੀ ਹੈ ।ਡਾ ਦਲਬੀਰ ਸਿੰਘ ਕਥੂਰੀਆ ਜੀ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *