
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ‘ਬਦਲਦਾ ਦ੍ਰਿਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ‘ਤੇ ਦੋ ਰੋਜ਼ਾ ਕਾਨਫ਼ਰੰਸ ਮਿਤੀ ੨੭ ਅਤੇ ੨੮ ਅਪ੍ਰੈਲ, ੨੦੨੪ ਨੂੰ ਪੰਜਾਬੀ ਭਵਨ ਵਿਖੇ ਆਯੋਜਿਤ ਹੋਈ। ਪਹਿਲੇ ਦਿਨ ਹੀ ੩੦੦ ਦੇ ਕਰੀਬ ਵਿਦਵਾਨ, ਲੇਖਕ, ਸਾਹਿਤਕਾਰ, ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ।ਉਦਘਾਟਨੀ ਸ਼ੈਸ਼ਨ ਸਮੇਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ, ਸਵਾਗਤੀ ਸ਼ਬਦਾਂ ਨਾਲ ਕੀਤਾ ਅਤੇ ਨਾਲ ਹੀ ਕਾਨਫ਼ਰੰਸ ਦੀ ਰੂਪ-ਰੇਖਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ .ਜੌਹਲ ਜੀ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਜੀ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਜੀ, ਮੀਤ ਪ੍ਰਧਾਨ ਡਾ.ਪਾਲ ਕੌਰ ਜੀ, ਪ੍ਰਸਿੱਧ ਭਾਸ਼ਾ ਵਿਗਆਨੀ ਡਾ. ਜੋਗਾ ਸਿੰਘ ਜੀ ਅਤੇ ਭਾਰਤ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਸ਼ਾਮਿਲ ਸਨ। ਮਿਤੀ ੨੭ ਅਪ੍ਰੈਲ ਨੂੰ ਅਲੱਗ-ਅਲੱਗ ਸ਼ੈਸ਼ਨਾਂ ਦੌਰਾਨ ਦੂਜੇ ਸ਼ੈਸ਼ਨ ਵਿੱਚ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਦੇ ਉਦਮ ਸਦਕਾ, ਵਿਸ਼ਵ ਪੰਜਾਬੀ ਸਭਾ ਦੀ ਮੈਂਬਰ ਸਾਹਿਬਾ ਜੀਟਨ ਕੌਰ ਅਤੇ ਅਜ਼ੀਜ਼ ਦੀਪਤੀ ਦੋਨਾਂ ਦੀ ਸਾਂਝੀ ਪਲੇਠੀ ਪੁਸਤਕ, “ਇੱਕ ਕਦਮ, ਆਪਣੇ ਵੱਲ” ਦੀ ਘੁੰਡ ਚੁਕਾਈ ਸਮੇਂ ਡਾ. ਅਰਵਿੰਦਰ ਕੌਰ ਕਾਕੜਾ ਜੀ ਉੱਘੇ ਲੇਖਕ ਅਤੇ ਆਲੋਚਕ, ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਮੰਚ, ਡਾ.ਸਵਰਾਜਬੀਰ ਸਾਬਕਾ ਸੰਪਾਦਕ ਪੰਜਾਬੀ ਟ੍ਰਿਬਿਊਨ, ਡਾ. ਸੁਰਜੀਤ ਸਿੰਘ ਪ੍ਰੋਫੈਸਰ ਪੰਜਾਬੀ ਯੂਨਿਵਰਸਿਟੀ ਪਟਿਆਲਾ, ਲੇਖਕ ਸਾਹਿਬਾ ਜੀਟਨ ਕੌਰ ਕੰਪਿਊਟਰ ਲੈਕਚ੍ਰਰ ਗੁਰੂ ਨਾਨਕ ਨਵ ਭਾਰਤ ਕਾਲਜ ਪਾਸ਼ਟਾਂ, ਭਾਰਤ ਕੌਮੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮੈਡਮ ਬਲਬੀਰ ਕੌਰ ਰਾਏਕੋਟੀ ਜੀ, ਡਾ. ਹਰੀ ਸਿੰਘ ਜਾਚਕ ਪ੍ਰਸਿੱਧ ਮਹਾਨ ਪੰਥਕ ਕਵੀ, ਸ਼ਬਦੀਸ਼ ਰੰਗ ਮੰਚ ਅਦਾਕਾਰ ਅਤੇ ਵਾਹਿਦ ਜੀ ਵੱਲੋਂ ਕੀਤੀ ਗਈ।
ਕਾਨਫ਼ਰੰਸ ਦੇ ਦੂਜੇ ਦਿਨ ਮਿਤੀ ੨੮ ਅਪ੍ਰੈਲ, ਕਾਨਫਰੰਸ ਦਾ ਪੰਜਵਾਂ ਸ਼ੈਸ਼ਨ ਡਾ. ਮਨਮੋਹਨ ਸਿੰਘ ਜੀ ਦੀ ਅਗਵਾਈ ਹੇਠ ਸ਼ੁਰੂ ਹੋਇਆ। ਛੇਵੇਂ ਸੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਸਿੰਘ ਭੱਟੀ ਜੀ ਨੇ ਕੀਤੀ। ਇਸ ਤੋਂ ਬਾਅਦ ਆਖਰੀ ਅਤੇ ਸੱਤਵੇਂ ਸੈਸ਼ਨ ਦੀ ਪ੍ਰਧਾਨਗੀ ਡਾ.ਜੋਗਿੰਦਰ ਸਿੰਘ ਨਿਰਾਲਾ ਜੀ ਅਤੇ ਡਾ. ਅਨੂਪ ਸਿੰਘ ਜੀ ਅਤੇ ਪ੍ਰੇਮ ਸਾਹਿਲ ਜੀ ਨੇ ਕੀਤੀ, ਜਿਸ ਵਿੱਚ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਵੱਲੋਂ ਚੋਣਵੇਂ ਖੋਜ-ਪੱਤਰਾਂ ਦੀ ਪੇਸ਼ਕਾਰੀ ਸੀ। ਜਿਸ ਦਾ ਮੰਚ ਸੰਚਾਲਨ ਸੰਜੀਵਨ ਜੀ ਵੱਲੋਂ ਕੀਤਾ ਗਿਆ।
ਇਸ ਸੈਸ਼ਨ ਵਿੱਚ ਭਾਰਤ ਕੌਮੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਵੱਲੋਂ ਪਰਚਾ ਪੜ੍ਹਿਆ ਗਿਆ। ਪਰਚੇ ਦਾ ਵਿਸ਼ਾ ਪੰਜਾਬੀ ਭਾਸ਼ਾ ਦੀ ਸਥਿਤੀ ਇਲੈਕਟ੍ਰੋਨਿਕਸ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ‘ਤੇ ਸੀ ਅਤੇ ਇਸ ਦੇ ਨਾਲ ਹੀ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੇ ਸਾਹਿਬਾ ਜੀਟਨ ਕੌਰ ਅਤੇ ਦੀਪਤੀ ਦੋਨਾਂ ਦੀ ਸਾਂਝੀ ਪਲੇਠੀ ਪੁਸਤਕ “ਇੱਕ ਕਦਮ, ਆਪਣੇ ਵੱਲ” ਲਈ ਮੁਬਾਰਕਾਂ ਅਤੇ ਸ਼ੁਭ ਇਛਾਵਾਂ ਦੇ ਨਾਲ, ਪੁਸਤਕ ਬਾਰੇ ਚਰਚਾ ਵੀ ਕੀਤੀ। ਇਸ ਤੋਂ ਬਾਅਦ ਡਾ.ਸੰਤੋਖ ਸੁੱਖੀ ਜੀ ਵੱਲੋਂ ਪੜ੍ਹੇ ਗਏ ਪਰਚਿਆਂ ‘ਤੇ ਟਿੱਪਣੀ ਵੀ ਕੀਤੀ ਗਈ। ਇੰਝ ਇਸ ਦੇ ਨਾਲ ਇਹ ਦੋ ਰੋਜ਼ਾ ਕਾਨਫ਼ਰੰਸ ਸਫਲਤਾ ਪੂਰਵਕ ਸੰਪਨ ਹੋਈ।

