ਡਾ ਦਲਬੀਰ ਸਿੰਘ ਕਥੂਰੀਆ ਜੀ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਸਨਮਾਨ ਕਰਦੇ ਹੋਏ। ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵੱਲੋਂ ਡਾ ਕਥੂਰੀਆ ਨੂੰ ਚੰਗੇ ਕਾਰਜਾਂ ਲਈ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ ਜੋਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਲਈ ਮਾਣ ਵਾਲੀ ਗੱਲ ਹੈ।ਇਸ ਪ੍ਰੰਸ਼ਸਾ ਪੱਤਰ ਦੇਂਣ ਲਈ ਇਸ ਮੌਕੇ ਸ੍ਰੀ ਪਵਨ ਕੁਮਾਰ ਕੈਲੇ ਜੀ ਅਤੇ ਸਭਾ ਦੇ ਮੈਂਬਰ ਸਾਹਿਬਾਨ ਡਾ ਇੰਦਰਜੀਤ ਸਿੰਘ ਬੱਲ ਸਰਪ੍ਰਸਤ, ਡਾ ਬਲਵਿੰਦਰ ਸਿੰਘ ਸਰਪ੍ਰਸਤ, ਡਾ ਪ੍ਰਗਟ ਸਿੰਘ ਬੱਗਾ ਪ੍ਰਧਾਨ, ਪਰਮਜੀਤ ਸਿੰਘ ਬਿਰਦੀ ਸੀਨੀਅਰ ਮੀਤ ਪ੍ਰਧਾਨ, ਗੁਰਮਿੰਦਰ ਸਿੰਘ ਆਹਲੂਵਾਲੀਆ ਜਨਰਲ ਸਕੱਤਰ ਵੀ ਹਾਜ਼ਰ ਸਨ।


ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਦੇ ਸੀ. ਈ. ਓ ਅਤੇ ਪ੍ਰਧਾਨ ਸ੍ਰੀ ਸੰਤੋਸ਼ ਸ਼ੁਕਲਾ ਅਤੇ ਸ ਕੈਲੇ ਜੀ ਦਾ ਧੰਨਵਾਦ ਵੀ ਕੀਤਾ । ਅਤੇ ਭਵਿੱਖ ਵਿੱਚ ਵੀ ਸਭਾ ਵੱਲੋਂ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ, ਪੰਜਾਬੀ ਸੱਭਿਆਚਾਰ ਤੇ ਵਿਰਸੇ ਅਤੇ ਸਮਾਜ ਸੇਵਾ ਦੇ ਕਾਰਜਾਂ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਰਹਿਣ ਦਾ ਵਚਨ ਦਿੱਤਾ।

