ਕੈਨੇਡਾ ਵਿੱਚ ਪਾਕਿਸਤਾਨ ਦੇ ਕੌਂਸਲੇਟ ਜਨਰਲ ਮਿਸਟਰ ਖਲੀਲ ਅਹਿਮਦ ਬਾਜਵਾ ਸਨਮਾਨਿਤ
-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਕਥੂਰੀਆ ਵੱਲੋਂ ਮਿਸਟਰ ਬਾਜਵਾ ਸਨਮਾਨਿਤ
-ਇੰਟਰਨੈਸ਼ਨਲ ਕੌਂਸਲ ਆਫ ਆਰਟਸ ਵੱਲੋਂ ਸਮਾਗਮ ਦਾ ਆਯੋਜਨ
ਬਰੈਂਪਟਨ (ਵਿਸ਼ਵ ਪੰਜਾਬੀ ਸਾਂਝ ਕੈਨੇਡਾ)- ਇੰਟਰਨੈਸ਼ਨਲ ਕੌਂਸਲ ਆਫ ਆਰਟਸ ਵੱਲੋਂ ਵਿਸ਼ਵ ਪੰਜਾਬੀ ਸਭਾ ਦੇ ਵਿਹੜੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪਾਕਿਸਤਾਨ ਦੇ ਕੌਂਸਲੇਟ ਜਨਰਲ ਮਿਸਟਰ ਖਲੀਲ ਅਹਿਮਦ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ।



ਮਿਸਟਰ ਰਾਈਸ ਵਾਰਸੀ ਜੋ ਅਮਰੀਕਾ ਦੇ ਸਿਹਤ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਹਨ ਅਤੇ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਪ੍ਰਸਿੱਧ ਕਵੀ ਹੋਣ ਦੇ ਨਾਤੇ ਪ੍ਰੈਜੀਡੈਂਟਸ਼ੀਅਲ ਮੈਡਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਵੱਡੇ ਆਗੂ ਰਸ਼ੀਦ ਸਦੀਕੀ ਦੀ ਹਾਜ਼ਰੀ ਵਿੱਚ ਇੰਟਰਨੈਸ਼ਨਲ ਕੌਂਸਲ ਆਫ ਆਰਟਸ ਕੈਨੇਡਾ ਵੱਲੋਂ ਕਲਾ, ਸਾਹਿਤ ਅਤੇ ਲਿਟਰੇਚਰ ਵਿੱਚ ਰੁਚੀ ਰੱਖਣ ਵਾਲੇ ਖਾਸ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ। ਜਿਸ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਾਕਿਸਤਾਨ ਦੇ ਕੌਂਸਲੇਟ ਜਨਰਲ ਮਿਸਟਰ ਖਲੀਲ ਅਹਿਮਦ ਬਾਜਵਾ ਨੇ ਹਾਜ਼ਰੀ ਭਰੀ।
ਆਈਸੀਏ ਦੇ ਪ੍ਰਧਾਨ ਸ਼ੋਹਿਬ ਨਾਸਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪਾਕਿਸਤਾਨ ਦੇ ਸਿੰਧ, ਕਰਾਚੀ, ਗੁਜਰਾਤ ਅਤੇ ਲਾਹੌਰ ਤੋਂ ਵੱਖ-ਵੱਖ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ। ਜਿਸ ਵਿੱਚ ਪਾਕਿਸਤਾਨ ਸੁਪਰੀਮ ਕੋਰਟ ਦੇ ਜਸਟਿਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਵਿਸ਼ੇਸ਼ ਤੌਰ ਤੇ ਕੈਨੇਡਾ ਵਿੱਚ ਤੈਨਾਤ ਪਾਕਿਸਤਾਨ ਦੇ ਕੌਂਸਲੇਟ ਜਨਰਲ ਮਿਸਟਰ ਖਲੀਲ ਅਹਿਮਦ ਬਾਜਵਾ ਨੂੰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਫੁਲਕਾਰੀ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਪਾਕਿਸਤਾਨ ਦੇ ਬਾਬਾ ਗਰੁੱਪ ਦੇ ਮੁਖੀ ਹੁਸਨੈਨ ਅਕਬਰ ਨੇ ਵਾਰਸ ਸ਼ਾਹ ਦੀ ਹੀਰ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।



ਇਸ ਸਮਾਗਮ ਵਿੱਚ ਸੋਹਿਬ ਨਾਸਿਰ, ਬਸ਼ਰਤ ਰਿਹਾਨ, ਡਾਕਟਰ ਜਗਮੋਹਨ ਸੰਘਾ, ਸ਼ਾਹਿਦ ਹਾਸ਼ਮੀ, ਸਾਜਿਦ ਮਹਿਮੂਦ, ਅਰੋਜ ਰਾਜਪੂਤ, ਸੀਮਾ ਹਾਸ਼ਮੀ, ਪਰ ਹਾਮਿਦ ਹਾਮਿਦੀ, ਸ਼ਾਦਤ ਅਹਿਮਦ ਜੋਇਆ, ਨਦੀਮ ਨਾਜ਼ਿਰ, ਜ਼ਾਫਰ ਜਾਕੀਰੀਆ ਖਾਨ, ਅਰੀਬ ਅਹਿਮਦ ਖਾਨ, ਸੂਜਾ ਜਾਕਰਿਆ ਖਾਨ ਵੀ ਮੌਜੂਦ ਸਨ।

