ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਪ੍ਰਤੀਯੋਗਤਾ ਕਰਵਾਈ ਗਈ

ਬੀਤੇ ਦਿਨੀਂ ੨੦ ਫਰਵਰੀ ੨੦੨੪ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਪ੍ਰਤੀਯੋਗਤਾ ਸਰਕਾਰੀ ਐਲੀਮੈਂਟਰੀ ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਅਤੇ ਸਿੱਖਿਆ ਵਿਭਾਗ (ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ) ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ, ਮੈਡਮ ਬਲਬੀਰ ਕੌਰ ਰਾਏਕੋਟੀ (ਪ੍ਰਧਾਨ ਭਾਰਤ) ਡਾਕਟਰ ਦਵਿੰਦਰ ਸਿੰਘ ਲੱਧੜ ਫਹਦ  (ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਲੱਕੀ (ਜਨਰਲ ਸਕੱਤਰ) ਸਾਹਿਬਾ ਜੀਟਨ ਕੌਰ, ਅਮਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੈਡਮ ਗਿੰਨੀ ਦੁੱਗਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਾਇਮਰੀ ਸਕੂਲਾਂ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ ਨੂੰ ਚੇਅਰਮੈਨ ਡਾਕਟਰ ਦਲਬੀਰ ਸਿੰਘ, ਮੈਡਮ ਬਲਬੀਰ ਕੌਰ ਰਾਏਕੋਟੀ, ਮੈਡਮ ਗਿੰਨੀ ਦੁੱਗਲ ਤੇ ਮਨਵਿੰਦਰ ਕੌਰ ਭੁੱਲਰ ਜੀ ਨੇ ਮੈਡਲ ਤੇ ਸਰਟੀਫਿਕੇਟ ਦੇ ਕੇ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਮੈਡਮ ਗਿੰਨੀ ਦੁੱਗਲ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਅਸੀਂ ਵਿਸ਼ਵ ਪੰਜਾਬੀ ਸਭਾ ਦੇ ਧੰਨਵਾਦੀ ਹਾਂ ਤੇ ਭਵਿੱਖ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਰ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਵਚਨਬੱਧ ਹਾਂ। ਬਲਬੀਰ ਕੌਰ ਰਾਏਕੋਟੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸਾਨੂੰ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਵਿਵਹਾਰਿਕ ਗਿਆਨ ਵੀ ਦੇਣਾ ਚਾਹੀਦਾ ਹੈ।ਅਸੀਂ ਅੱਜ ਖੁਦ ਮਾਂ ਬੋਲੀ ਪੰਜਾਬੀ ਨੂੰ ਬੋਲਣਾ ਛੱਡ ਰਹੇ ਹਨ, ਆਰਥਿਕ, ਰਾਜਨੀਤਕ, ਕਾਰਨਾਂ ਕਰਕੇ ਸਾਡੇ ਨੌਜਵਾਨ ਪੀੜ੍ਹੀ ਪ੍ਰਵਾਸ ਨੂੰ ਪਹਿਲ ਦੇ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਮੈਡਮ ਬਲਬੀਰ ਕੌਰ ਨੇ ਦੱਸਿਆ ਇਸ ਤੋਂ ਪਹਿਲਾਂ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਬਲਬੇੜਾ ਵਿਖੇ ਬਲਾਕ ਪੱਧਰੀ ਸਹਿ ਵਿਦਿਅਕ ਪ੍ਰਤੀਯੋਗਤਾ ਕਰਵਾਈ ਤੇ ਅੱਜ ਇਹ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਪ੍ਰਤੀਯੋਗਤਾ ਕਰਵਾਈ ਜਾ ਰਹੀ ਤੇ ਭਵਿੱਖ ਸਾਰੇ ਜ਼ਿਲ੍ਹਿਆਂ ਵਿੱਚ ਇਹ ਇਹੋ ਜਿਹੀਆਂ ਪ੍ਰਤੀਯੋਗਤਾਵਾਂ ਕਰਵਾ ਕੇ ਅਖ਼ੀਰ ਵਿੱਚ ਪੰਜਾਬ ਪੱਧਰ ਤੇ ਇਹ ਪ੍ਰਤੀਯੋਗਤਾ ਕਰਵਾਈ ਜਾਵੇਗੀ ਜਿਸ ਵਿੱਚ ਵਿਦਿਆਰਥੀਆਂ ਨੂੰ ਸਭਾ ਵੱਲੋਂ ਨਕਦ ਇਨਾਮ ਰਾਸ਼ੀ ਦਿੱਤੀ ਜਾਵੇਗੀ। ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਸਭਾ ਵੱਲੋਂ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਥੂਰੀਆ ਸਾਹਿਬ ਨੇ ਕਿਹਾ ਕਿ ਵਿਸ਼ਵ ਵਿਚ ਉਹਨਾਂ ਦੇਸ਼ਾਂ ਨੇ ਹੀ ਸਭ ਤੋਂ ਵੱਧ ਤਰੱਕੀ ਕੀਤੀ ਹੈ ਜਿਹਨਾਂ ਨੇ ਆਪਣੀ ਮਾਂ ਬੋਲੀ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਬੋਲੀ ਉਹੀ ਜਿਉਂਦੀ ਰਹਿੰਦੀ ਹੈ ਜਿਸਦਾ ਸੰਚਾਰ ਪੀੜ੍ਹੀ ਦਰ ਪੀੜ੍ਹੀ ਹੁੰਦਾ ਹੈ।ਪੰਜਾਬੀ ਦੇ ਬਾਲ ਸਾਹਿਤ ਲੇਖਕ ਦਰਸ਼ਨ ਆਸ਼ਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰਤੀਯੋਗਤਾ ਨੂੰ ਨੇਪਰੇ ਚਾੜ੍ਹਨ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਬਲਬੇੜਾ ਦੇ ਸਤੀਸ਼ ਵਿਦਰੋਹੀ ਅਤੇ ਉਹਨਾਂ ਦੀ ਟੀਮ ਨੇ ਮੁੱਖ ਭੂਮਿਕਾ ਨਿਭਾਈ। ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੇ ਦਸੰਬਰ ਵਿੱਚ ਬਲਬੇੜਾ ਸਕੂਲ ਵਲੋਂ ਬਲਾਕ ਪੱਧਰੀ ਸਹਿ ਵਿਦਿਅਕ ਪ੍ਰਤੀਯੋਗਤਾ ਦੌਰਾਨ ਕੀਤੇ ਵਾਅਦੇ ਮੁਤਾਬਕ ਬਲਬੇੜਾ ਸਕੂਲ ਨੂੰ ਵਾਟਰ ਕੂਲਰ ਦਿੱਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਪਟਿਆਲਾ ਇਕਾਈ ਦੀ ਪੂਰੀ ਟੀਮ ਦੇ ਮੈਂਬਰ ਅਨੀਤਾ ਪਟਿਆਲਵੀ, ਗੁਰਦਰਸ਼ਨ ਸਿੰਘ ਗੁਸੀਲ, ਆਸ਼ਾ ਸ਼ਰਮਾ, ਨਿਰਮਲਾ ਗਰਗ, ਹਰਦੀਪ ਕੌਰ ਜੱਸੋਵਾਲ, ਕਿਰਨ ਸਿੰਗਲਾ, ਮੈਡਮ ਤਰਲੋਚਨ ਕੌਰ, ਬਲਵਿੰਦਰ ਕੌਰ ਥਿੰਦ, ਰਮਾ ਰਮੇਸ਼ਵਰੀ, ਕੰਵਲ ਜੀ, ਮਾਸਟਰ ਹਰਪਾਲ ਸਿੰਘ ਤੇ ਸੁਖਵਿੰਦਰ ਸਿੰਘ ਮੌਜੂਦ ਰਹੇ। ਸਤੀਸ਼ ਵਿਦਰੋਹੀ ਜੀ ਦੁਆਰਾ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਇਆ ਗਿਆ।

Leave a Reply

Your email address will not be published. Required fields are marked *